img

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ

ਰਵਨੀਤ ਸਿੰਘ ਬਿੱਟੂ ਨੇ ਸੁਖਬੀਰ ਤੋਂ ਮੰਗਿਆ ਸਪੱਸ਼ਟੀਕਰਨ

- ਪੁੱਛਿਆ, ਜਦ ਖੇਤੀ ਆਰਡੀਨੈਂਸ 'ਤੇ ਵੋਟਿੰਗ ਹੋਈ ਹੀ ਨਹੀਂ ਤਾਂ ਉਹ ਕਿੱਥੇ ਵੋਟਿੰਗ ਕਰ ਗਏ?

- ਜੇਕਰ ਸੁਖਬੀਰ ਨੇ ਵਿਰੋਧ ਵਿੱਚ ਵੋਟ ਪਾਈ ਤਾਂ ਹਰਸਿਮਰਤ ਨੇ ਵੋਟ ਕਿੱਥੇ ਪਾਈ? – ਬਿੱਟੂ

- ਕਿਹਾ! ਬਾਦਲ ਪਰਿਵਾਰ ਝੂਠ ਦੇ ਬੁਣੇ ਮੱਕੜ ਜਾਲ ਵਿੱਚ ਖੁਦ ਹੀ ਫਸੇ

- ਜੇ ਹਰਸਿਮਰਤ ਆਰਡੀਨੈਂਸ ਪੇਸ਼ ਕਰਨ ਤੋਂ ਪਹਿਲਾਂ ਅਸਤੀਫ਼ਾ ਦੇ ਦਿੰਦੀ ਤਾਂ ਅੱਜ ਸਥਿਤੀ ਕਿਸਾਨਾਂ ਦੇ ਹੱਕ ਵਿੱਚ ਹੋਣੀ ਸੀ - ਲੋਕ ਸਭਾ ਮੈਂਬਰ

ਲੁਧਿਆਣਾ, 24 ਸਤੰਬਰ (000) – ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਖੇਤੀ ਆਰਡੀਨੈਂਸ ਦੇ ਹੱਕ ਜਾਂ ਵਿਰੋਧ ਬਾਰੇ ਪੈਦਾ ਹੋਈ ਸਥਿਤੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਸਪੱਸ਼ਟ ਕਰਨ ਕਿ ਜਦ ਇਸ ਆਰਡੀਨੈਂਸ 'ਤੇ ਕਿਸੇ ਵੀ ਤਰ•ਾਂ ਦੀ ਵੋਟਿੰਗ ਹੋਈ ਹੀ ਨਹੀਂ ਤਾਂ ਉਹ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਵੋਟਿੰਗ ਕਿੱਥੇ ਕਰ ਗਏ?

ਅੱਜ ਇਥੋਂ ਜਾਰੀ ਬਿਆਨ ਵਿੱਚ ਸ੍ਰ. ਬਿੱਟੂ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਗਠਜੋੜ ਕੇਂਦਰ ਸਰਕਾਰ ਨੇ ਇਸ ਆਰਡੀਨੈਂਸ 'ਤੇ ਕਿਸੇ ਵੀ ਤਰ•ਾਂ ਦੀ ਵੋਟਿੰਗ ਕਰਾਉਣੀ ਜ਼ਰੂਰੀ ਨਹੀਂ ਸਮਝੀ। ਪਰ ਸੁਖਬੀਰ ਸਿੰਘ ਬਾਦਲ ਆਪਣੀ ਅਤੇ ਪਾਰਟੀ ਦੀ ਦਿਨੋ ਦਿਨ ਖ਼ਤਮ ਹੋ ਰਹੀ ਸ਼ਾਖ਼ ਨੂੰ ਬਚਾਉਣ ਵਾਸਤੇ ਲਗਾਤਾਰ ਬਿਆਨ ਦੇ ਰਹੇ ਹਨ ਕਿ ਉਨ•ਾਂ ਨੇ ਲੋਕ ਸਭਾ ਮੈਂਬਰ ਵਜੋਂ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਵੋਟ ਪਾਈ ਹੈ।

ਸ੍ਰ. ਬਿੱਟੂ ਨੇ ਕਿਹਾ ਕਿ ਜੇਕਰ ਮੰਨ ਵੀ ਲਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਆਰਡੀਨੈਂਸ ਦੇ ਵਿਰੋਧ ਵਿੱਚ ਵੋਟ ਪਾਈ ਹੈ ਤਾਂ ਉਹ ਇਹ ਵੀ ਸਪੱਸ਼ਟ ਕਰਨ ਕਿ ਹਰਸਿਮਰਤ ਕੌਰ ਬਾਦਲ ਨੇ ਉਸ ਵੇਲੇ ਕੇਂਦਰੀ ਮੰਤਰੀ ਹੁੰਦਿਆਂ ਇਸ ਦੇ ਵਿਰੋਧ ਵਿੱਚ ਜਾਂ ਹੱਕ ਵਿੱਚ ਵੋਟ ਪਾਈ? ਸ੍ਰ. ਬਿੱਟੂ ਨੇ ਕਿਹਾ ਕਿ ਅਸਲ ਵਿੱਚ ਆਪਣੇ ਦਿਨੋ ਦਿਨ ਖ਼ਤਮ ਹੁੰਦੇ ਜਾ ਰਹੇ ਲੋਕ ਮਿਆਰ ਤੋਂ ਘਬਰਾਇਆ ਹੋਇਆ ਬਾਦਲ ਪਰਿਵਾਰ ਆਪਣੇ ਝੂਠ ਦੇ ਬੁਣੇ ਹੋਏ ਮੱਕੜ ਜਾਲ ਵਿੱਚ ਖੁਦ ਹੀ ਫਸਦਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਆਰਡੀਨੈਂਸ ਸਦਨ ਵਿੱਚ ਪੇਸ਼ ਹੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੀ ਤਾਂ ਅੱਜ ਸਥਿਤੀ ਕਿਸਾਨਾਂ ਦੇ ਹੱਕ ਵਿੱਚ ਹੋਣੀ ਸੀ।

ਸ੍ਰ. ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਆਰਡੀਨੈਂਸ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਇੱਕ ਮਿੱਕ ਹੈ, ਇਸੇ ਕਰਕੇ ਹੀ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਦਿੱਤਾ ਹੈ। ਉਨ•ਾਂ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਕੀਕਤ ਦਾ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ ਹੁਣ ਉਹ ਪੰਜਾਬ ਦੇ ਲੋਕਾਂ ਦੇ ਮੂੰਹਾਂ ਤੋਂ ਉੱਤਰ ਚੁੱਕੇ ਹਨ। ਉਨ•ਾਂ ਦਾ ਕਿਸਾਨ ਵਿਰੋਧੀ ਅਸਲੀ ਚਿਹਰਾ ਲੋਕਾਂ ਦਾ ਸਾਹਮਣੇ ਆ ਚੁੱਕਾ ਹੈ।

Adv

You Might Also Like