Today's Top News

img

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ

ਫੌਜ ਦੀ ਭਰਤੀ ਲਈ ਚੁਣੇ ਗਏ 509 ਜਵਾਨ ਸਿਖਲਾਈ ਲਈ ਵੱਖ-ਵੱਖ ਮਿਲੀਟਰੀ ਰੈਜੀਮੈਂਟਲ ਸੈਂਟਰਾਂ ਲਈ ਰਵਾਨਾ


ਲੁਧਿਆਣਾ, 24 ਸਤੰਬਰ (000) - ਡਾਇਰੈਟਰ ਰਿਕਰੂਟਿੰਗ ਕਰਨਲ ਸ੍ਰੀ ਸਜੀਵ ਐੱਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਫੌਜ ਦੀ ਭਰਤੀ ਲਈ ਪਿਛਲੇ ਚੁਣੇ ਗਏ ਉਮੀਦਵਾਰ ਫੌਜੀ ਸਿਖਲਾਈ ਲਈ ਸਿਖਲਾਈ ਕੇਂਦਰਾਂ ਵਿਚ ਭੇਜਣ ਦੇ ਯੋਗ ਹਨ। ਡਾਇਰੈਕਟਰ ਰਿਕਰੂਟਿੰਗ ਲੁਧਿਆਣਾ ਅਨੁਸਾਰ ਸਾਰੇ 509 ਚੁਣੇ ਗਏ ਉਮੀਦਵਾਰਾਂ ਨੂੰ ਸਿਖਲਾਈ ਲਈ ਵੱਖ-ਵੱਖ ਫੌਜੀ ਰੈਜੀਮੈਂਟਲ ਸੈਂਟਰਾਂ ਵਿੱਚ ਭੇਜਿਆ ਗਿਆ ਹੈ।

ਰਿਕਰੂਟਿੰਗ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਯੁਕਤੀ ਸਮੇਂ ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਉਮੀਦਵਾਰਾਂ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਉਨ੍ਹਾ ਅੱਗੇ ਦੱਸਿਆ ਕਿ ਭਰਤੀ ਪ੍ਰਕ੍ਰਿਆ ਬਾਰੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤਂ ਨਹੀਂ ਆਈ ਤੇ ਫੌਜ ਵੱਲੋਂ ਵਰਤੇ ਗਏ ਪਾਰਦਰਸ਼ੀ ਸਿਸਟਮ ਦੀ ਵੀ ਮਾਪਿਆਂ ਵੱਲੋਂ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਚੁਣੇ ਗਏ ਜ਼ਿਆਦਾਤਰ  ਨੌਜਵਾਨ ਵਿੱਚੋਂ ਮੋਗਾ, ਲੁਧਿਆਣਾ, ਰੂਪਨਗਰ ਅਤੇ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਜਵਾਨ ਸਿੱਖ ਰੈਜੀਮੈਂਟ, ਸਿੱਖ ਲਾਈਟ ਇਨਫੈਂਟਰੀ ਰੈਜਮੈਂਟਸ ਅਤੇ ਇੰਜੀਨੀਅਰ ਰੈਜੀਮੈਂਟਾਂ ਪੂਨੇ ਅਤੇ ਰੁੜਕੀ ਵਿਖੇ ਸਥਿਤ ਸਿਖਲਾਈ ਕੇਂਦਰਾਂ ਵਿੱਚ ਚਲੇ ਗਏ।

Adv

You Might Also Like