Deputy Director Pic

Free coaching will be given for competitive exams for government jobs

ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਦਿੱਤੀ ਜਾਵੇਗੀ ਮੁਫਤ ਕੋਚਿੰਗ

ਲੁਧਿਆਣਾ, 26 ਨਵੰਬਰ (000) - ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਰਕਾਰੀ ਨੌਕਰੀਆਂ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚ ਐਸ.ਐਸ.ਸੀ., ਬੈਂਕ, ਪੀ.ਓ./ਕਲੈਰੀਕਲ, ਆਰ.ਆਰ.ਬੀ., ਸੀ.ਈ.ਟੀ., ਪੀ.ਪੀ.ਐਸ.ਸੀ., ਪੀ.ਐਸ.ਐਸ.ਐਸ.ਬੀ., ਆਈ.ਬੀ.ਪੀ.ਐਸ., ਐਨ.ਟੀ.ਪੀ.ਸੀ.ਐਲ., ਨਾਬਾਰਡ, ਪੀ.ਐਸ.ਪੀ.ਸੀ.ਐਲ., ਪੀ.ਐਸ.ਟੀ.ਸੀ.ਐਲ., ਐਫ.ਸੀ.ਆਈ. ਅਤੇ ਕੇਂਦਰ ਤੇ ਰਾਜ ਸਰਕਾਰ ਹੋਰਨਾਂ ਵਿਭਾਗੀ ਪ੍ਰੀਖਿਆਵਾਂ ਲਈ ਆਉਣ ਵਾਲੇ ਦਿਨਾਂ ਵਿੱਚ ਨੌਜਵਾਨਾਂ ਨੂੰ ਮੁਫ਼ਤ ਆਨਲਾਈਨ ਕੋਚਿੰਗ ਦਿੱਤੀ ਜਾਵੇਗੀ।
ਉਨ੍ਹਾਂ ਦਸਿੱਆ ਕਿ ਇਸ ਵਿੱਚ 12ਵੀਂ ਅਤੇ ਗ੍ਰੈਜੂਏਸ਼ਨ ਦੋਵੇ ਯੋਗਤਾ ਵਾਲੇ ਭਾਗ ਲੈ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹ ਕੋਚਿੰਗ ਆਨਲਾਈਨ ਪ੍ਰਣਾਲੀ ਨਾਲ ਹੋਵੇਗੀ, ਜੋਕਿ ਘੱਟੋ-ਘੱਟ ਚਾਰ ਮਹੀਨੇ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਇਹ ਕਲਾਸ 01 ਘੰਟਾ 30 ਮਿੰਟ ਤੱਕ ਹੋਵੇਗੀ ਅਤੇ ਹਫ਼ਤੇ ਦੇ 6 ਦਿਨ ਸੋਮਵਾਰ ਤੋਂ ਸ਼ਨੀਵਾਰ ਤੱਕ ਚੱਲੇਗੀ। ਉਹਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਲਿੰਕ http:/www.eduzphere.com/freegovtexams 'ਤੇ  ਰਜਿਸਟ੍ਰੇਸ਼ਨ ਕਰਨ ਅਤੇ ਰਜਿਸਟ੍ਰੇਸ਼ਨ ਤੋ ਬਾਅਦ ਸਕ੍ਰੀਨਿੰਗ ਟੈਸਟ ਕਲੀਅਰ ਕਰਨ ਤਾਂ ਜੋ ਉਹਨਾਂ ਨੂੰ ਸਰਕਾਰ ਦੁਆਰਾ ਮੁਫਤ ਕੌਚਿੰਗ ਦਾ ਲਾਭ ਮਿਲ ਸਕੇ।
ਸ੍ਰੀਮਤੀ ਸ਼ਰਮਾ ਨੇ ਦੱਸਿਆ ਕਿ ਸਕ੍ਰੀਨਿੰਗ ਟੈਸਟ 27 ਨਵੰਬਰ ਤੋਂ 1 ਦਸੰਬਰ ਤੱਕ ਦਿੱਤਾ ਜਾ ਸਕਦਾ ਹੈ ਅਤੇ 6 ਦਸੰਬਰ ਤੋਂ ਮੁਫਤ ਕੋਚਿੰਗ ਦੀਆਂ ਆਨਲਾਈਨ ਕਲਾਸਾਂ ਸੁਰੂ ਹੋਣ ਜਾ ਰਹੀਆਂ ਹਨ। ਵਧੇਰੇ ਜਾਣਕਾਰੀ ਲਈ ਵੈਬਸਾਇਟ www.pgrkam.com 'ਤੇ ਜਾਂ ਹੈਲਪਲਾਈਨ ਨੰਬਰ 77400-01682 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Free coaching will be given for competitive exams for government jobs

Comment As:

Comment (0)