LAKHA

RS 5 LAKH GIVEN TO KIN OF MARTYR FARMER IN PAYAL VILLAGE

ਹਲਕਾ ਪਾਇਲ ਦੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ 5 ਲੱਖ ਦਾ ਚੈਕ ਸੌਪਿਆ

ਪਾਇਲ/ਲੁਧਿਆਣਾ, 13 ਅਕਤੂਬਰ (000) - ਸਰਥਲਾ ਪਿੰਡ ਦੇ ਕਿਸਾਨ ਲਾਭ ਸਿੰਘ ਦੇ ਪਰਿਵਾਰ ਨੂੰ ਅੱਜ 5 ਲੱਖ ਰੁਪਏ ਦੀ ਰਾਸ਼ੀ ਵਾਲਾ ਚੈੱਕ ਦਿੱਤਾ ਗਿਆ, ਜਿਸ ਦੀ ਸਿੰਘੂ ਬਾਰਡਰ 'ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਮੌਤ ਹੋ ਗਈ ਸੀ।

ਹਲਕਾ ਪਾਇਲ ਦੇ ਵਿਧਾਇਕ ਸ.ਲਖਵੀਰ ਸਿੰਘ ਲੱਖਾ, ਜਿਨ੍ਹਾਂ ਨੇ ਪਰਿਵਾਰ ਨੂੰ ਚੈਕ ਦੁਆਉਣ 'ਚ ਅਹਿਮ ਭੂਮਿਕਾ ਨਿਭਾਈ, ਨੇ ਸਵੇਰੇ ਆਪਣੇ ਦਫਤਰ ਵਿੱਚ ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਬੇਦੀ ਨੂੰ ਚੈੱਕ ਸੌਂਪਿਆ ਅਤੇ ਸ਼ਹੀਦ ਲਾਭ ਸਿੰਘ ਦੇ ਪਰਿਵਾਰ ਨੂੰ ਅੱਜ ਇਹ ਰਾਸ਼ੀ ਦੇਣ ਲਈ ਕਿਹਾ।

ਸ. ਲੱਖਾ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਕਿਸਾਨ ਪਰਿਵਾਰ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਵੀ ਭਰੋਸਾ ਦਿੱਤਾ।
 
ਉਨ੍ਹਾਂ ਕਿਹਾ ਕਿ ਲਾਭ ਸਿੰਘ ਨੇ ਕਿਸਾਨਾਂ ਦੇ ਅਧਿਕਾਰਾਂ ਲਈ ਆਪਣੀ ਜਾਨ ਗੁਆਈ ਹੈ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੇ ਤਿੰਨ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਐਸ.ਡੀ.ਐਮ. ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਸ਼ਹੀਦ ਲਾਭ ਸਿੰਘ ਦੀ ਪਤਨੀ ਹਰਵਿੰਦਰ ਕੌਰ ਨੂੰ ਉਨ੍ਹਾਂ ਦੇ ਦਫਤਰ ਵਿਖੇ 5 ਲੱਖ ਰੁਪਏ ਦਾ ਚੈਕ ਸਪੁਰਦ ਕੀਤਾ ਗਿਆ।

RS 5 LAKH GIVEN TO KIN OF MARTYR FARMER IN PAYAL VILLAGE

Comment As:

Comment (0)