23 sept 3 pn---industry 2 (1)

amritsar industry export programme

ਅੰਮ੍ਰਿਤਸਰ ਤੋਂ ਐਕਸਪੋਰਟ ਹੁੰਦੇ ਸਮਾਨ ਦੀ ਪ੍ਰਦਰਸ਼ਨੀ ਅੱਜ

ਅੰਮ੍ਰਿਤਸਰ, 23 ਸਤੰਬਰ

ਉਦਯੋਗ ਅਤੇ ਕਮਰਸ ਵਿਭਾਗ ਪੰਜਾਬ  ਵੱਲੋ ਅਜਾਦੀ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ 20-03-2021 ਤੋਂ 26-09-2021 ਵਣਜ ਸਪਤਾਹ ਮਨਾਇਆ ਜਾ ਰਿਹਾ ਹੈ । ਜਿਸ ਵਿਚ ਐਕਸਪੋਰਟ ਹੋ ਰਹੇ ਅਤੇ ਹੋਰ ਉਤਪਾਦ ਦੀ ਪ੍ਰਦਰਸ਼ਨੀ ਲਗਾਈ ਜਾਣੀ ਹੈ। ਸ੍ਰੀ ਮਾਨਵਪ੍ਰੀਤ ਸਿੰਘ, ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਪ੍ਰਦਰਸ਼ਨੀ ਜਿਲ੍ਹਾ ਅੰਮ੍ਰਿਤਸਰ ਵਿਚ 24-09-2021 ਨੂੰ ਹੋਟਲ ਫੇਅਰ ਫੀਲਡ ਬਾਏ ਮੈਰੀਅਟ ਵਿਖੇ ਲਗਾਈ ਜਾ ਰਹੀ ਹੈ, ਜਿਸ ਵਿਚ ਅੰਮ੍ਰਿਤਸਰ ਵਿਖੇ ਬਣ ਰਹੇ ਅਤੇ ਐਕਸਪੋਰਟ ਹੋ ਰਹੇ ਉਤਪਾਦ ਜਿਵੇ ਕਿ ਸ਼ਾਲ, ਹੈਂਡੀਕਰਾਫਟ, ਫੂਡ ਆਈਟਮ, ਟੈਕਸਟਾਈਲ ਆਈਟਮ ਆਦਿ ਦੀ ਨੁਮਾਇਸ਼ ਕੀਤੀ ਜਾ ਰਹੀ ਹੈੈ। ਪ੍ਰਦਰਸਨੀ ਦੌਰਾਂਨ ਵੱਖ ਵੱਖ ਵਿਭਾਗਾਂ ਅਤੇ ਮਾਹਿਰਾਂ ਵੱਲੋ ਐਕਸਪੋਰਟ ਨੂੰ ਵਧਾਵਾ ਦੇਣ ਸਬੰਧੀ ਵਿਚਾਰ ਵਟਾਦਰਾ ਕੀਤਾ ਜਾਵੇਗਾ। ਇਸ ਪ੍ਰਦਰਸ਼ਨੀ ਵਿਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਵੱਲੋ ਬਤੌਰ ਮੁੱਖ ਮਹਿਮਾਨ ਸਮੂਲੀਅਤ ਕੀਤੀ ਜਾ ਰਹੀ ਹੈ। ਜਨਰਲ ਮੈਨੇਜਰ ਵੱਲੋ ਜਿਲ੍ਹੇੇ ਨਾਲ ਸਬੰਧਤ ਉਦਮੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪ੍ਰਦਰਸ਼ਨੀ ਵਿਚ ਮਾਹਿਰਾਂ ਵੱਲੋ ਦਿੱਤੀ ਜਾਣਕਾਰੀ ਤੋ ਲਾਭ ਉਠਾਉਦੇ ਹੋਏ ਐਕਸਪੋਰਟ ਸਬੰਧੀ ਸਕੀਮਾਂ ਦਾ ਫਾਇਦਾ ਉਠਾ ਸਕਦੇ ਹਨ ।

amritsar industry export programme

Comment As:

Comment (0)