Logo
Header
img

ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਜੀਵਨ ਸਮੁੱਚੀ ਕੌਮ ਲਈ ਪ੍ਰੇਰਣਾ ਦਾ ਸਰੋਤ- ਈ ਟੀ ਓ

ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਦਿੱਤੀ ਬਾਬਾ ਜੀਵਨ ਸਿੰਘ ਦੇ ਪ੍ਰਕਾਸ਼ ਪੁਰਬ ਦੀ ਵਧਾਈ ਰੰਗਰੇਟੇ ਗੁਰੂ ਕੇ ਬੇਟੇ ਦਾ ਵਰਦਾਨ ਦਸਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਕੁਰਬਾਨੀ, ਤਿਆਗ ਅਤੇ ਪਿਆਰ ਵਾਲਾ ਜੀਵਨ ਸਮੁੱਚੀ ਕੌਮ ਲਈ ਹਮੇਸ਼ਾਂ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ ਅਤੇ ਸ਼ਹੀਦ ਸਦਾ ਕੌਮ ਨੂੰ ਅਗਵਾਈ ਤੇ ਸੇਧ ਦਿੰਦੇ ਰਹਿਣਗੇ। ਉਕਤ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ ਟੀ ਓ ਨੇ ਸ਼ਹੀਦ ਬਾਬਾ ਜੀਵਨ ਸਿੰਘ ਦੇ 362ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੰਗਤਾਂ ਨੂੰ ਵਧਾਈ ਦਿੰਦੇ ਕੀਤਾ। ਕੈਬਨਿਟ ਮੰਤਰੀ ਇਸ ਪਵਿੱਤਰ ਮੌਕੇ ਜੰਡਿਆਲਾ ਗੁਰੂ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਉਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਆਪਣੇ ਸੰਬੋਧਨ  ਵਿਚ ਸੰਗਤ ਨੂੰ ਵਧਾਈ ਦਿੰਦੇ ਸ. ਹਰਭਜਨ ਸਿੰਘ ਨੇ ਕਿਹਾ ਕਿ ਬਿਖੜਾ ਪੈਂਡਾ ਤੈਅ ਕਰਕੇ ਨੌਂਵੇ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਲੈ ਕੇ ਆਉਣ ਵਾਲੇ ਬਾਬਾ ਜੀਵਨ ਸਿੰਘ ਉਤੇ ਪੂਰੀ ਕੌਮ ਨੂੰ ਮਾਣ ਹੈ ਅਤੇ ਉਨਾਂ ਦਾ ਜੀਵਨ ਸਾਨੂੰ ਸਦਾ ਗੁਰੂ  ਨਾਲ ਸਾਂਝ ਤੇ ਪਿਆਰ ਪੁਗਾਉਣ ਦਾ ਸੰਦੇਸ਼ ਸਾਨੂੰ ਦਿੰਦਾ ਰਹੇਗਾ। ਇਸ ਮੌਕੇ ਕੈਬਨਿਟ ਮੰਤਰੀ ਨੇ ਬਾਬਾ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੇ ਜਥੇ ਨੂੰ ਵੀ ਜੰਡਿਆਲਾ ਗੁਰੂ ਤੋਂ ਰਵਾਨ ਕੀਤਾ।



Top