Logo
Header
img

ਬਲਾਕ ਪੱਧਰੀ ਖੇਡਾਂ ਦੇ ਤੀਸਰੇ ਦਿਨ ਰੋਮਾਂਚਕਾਰੀ ਮੁਕਾਬਲੇ ਹੋਏ

- ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 -

 ਖੇਡਾਂ ਵਤਨ ਪੰਜਾਬ ਦੀਆਂ ਸੀਜਨ-2 ਤਹਿਤ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਅਖੀਰਲੇ ਦਿਨ ਅੱਜ ਰੋਮਾਂਚਕਾਰੀ ਮੈਂਚ ਦੇਖਣ ਨੂੰ ਮਿਲੇ।


ਇਸ ਟੂਰਨਾਂਮੈਂਟ ਵਿੱਚ ਵੱਖ ਵੱਖ ਅੱਠ ਖੇਡਾਂ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ ਅਤੇ ਟੱਗ ਆਫ ਵਾਰ ਦੇ ਵੱਖ ਵੱਖ ਉਮਰ ਵਰਗਾਂ ਵਿੱਚ ਮੁਕਾਬਲੇ ਕਰਵਾਏ ਜਾਣੇ ਹਨ। ਇਸ ਬਲਾਕ ਪੱਧਰ ਟੂਰਨਾਂਮੈਂਟ ਦੇ ਪੰਜ ਬਲਾਕ ਡੇਹਲੋ, ਖੰਨਾ, ਲੁਧਿਆਣਾ-2, ਸਿੱਧਵਾਂ ਬੇਟ, ਅਤੇ ਸੁਧਾਰ ਦੇ ਅਖੀਰਲੇ ਦਿਨ ਅੰ-20 ਕਬੱਡੀ(ਨੈਸ਼ਨਲ/ਸਰਕਲ), ਅੰ-21 ਪੁਰਸ਼-ਮਹਿਲਾ, 21-30 ਅਤੇ 31-40 ਪੁਰਸ਼-ਮਹਿਲਾ ਵਿੱਚ ਮੁਕਾਬਲੇ ਕਰਵਾਏ ਗਏ।


ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬਲਾਕ ਪੱਧਰ ਦੇ ਟੂਰਨਾਂਮੈਂਟ ਦੀ ਲਗਾਤਾਰਤਾ ਵਿੱਚ ਮਿਤੀ 5 ਸਤੰਬਰ 2023 ਤੋਂ 7 ਸਤੰਬਰ 2023 ਤੱਕ ਅਗਲੇ ਪੰਜ ਬਲਾਕ ਮਿਊਸੀਪਲ ਕਾਰਪੋਰੇਸਨ, ਪੱਖੋਵਾਲ, ਜਗਰਾਉਂ, ਮਾਛੀਵਾੜਾ ਅਤੇ ਦੋਰਾਹਾ ਵਿੱਚ ਉਪਰੋਕਤ ਉਮਰ ਵਰਗਾਂ ਦੇ ਸਡਿਊਲ ਅਨੁਸਾਰ ਪਹਿਲੇ, ਦੂਜੇ ਅਤੇ ਤੀਜੇ ਦਿਨ ਟੂਰਨਾਂਮੈਂਟ ਜਾਰੀ ਰਹੇਗਾ।


ਇਨ੍ਹਾਂ ਪੰਜਾਂ ਬਲਾਕਾਂ ਵਿੱਚ ਟੂਰਨਾਂਮੈਂਟ ਦੇ ਅਖੀਰਲੇ ਦਿਨ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਲੁਧਿਆਣਾ-2 ਅਧੀਨ ਸ.ਸ.ਸ. ਸਮਾਰਟ ਸਕੂਲ, ਸਾਹਨੇਵਾਲ ਵਿਖੇ ਐਥਲੈਟਿਕਸ ਅੰ-21 ਪੁਰਸ਼ 100 ਮੀਟਰ ਦੇ ਮੁਕਾਬਲਿਆਂ ਵਿੱਚ ਰਾਜ ਕੁਮਾਰ ਨੇ ਪਹਿਲਾ, ਖਜਾਨਚੀ ਲਾਲ ਨੇ ਦੂਜਾ, ਜਸਵਿੰਦਰ ਸਿੰਘ ਨੇ ਤੀਜਾ ਸਥਾਨ, 200 ਮੀਟਰ ਦੇ ਮੁਕਾਬਲਿਆਂ ਵਿੱਚ ਸੁਖਵੀਰ ਸਿੰਘ ਨੇ ਪਹਿਲਾ, ਅਤਾਸਲ ਨੇ ਦੂਜਾ ਅਤੇ ਸੌਰਵ ਨੇ ਤੀਜਾ ਸਥਾਨ, 400 ਮੀਟਰ ਵਿੱਚ ਸੁਖਵੀਰ ਸਿੰਘ ਨੇ ਪਹਿਲਾ, ਗੁਰਜੋਤ ਸਿੰਘ ਨੇ ਦੂਜਾ ਅਤੇ ਪਿਊਸ਼ ਨੇ ਤੀਜਾ ਸਥਾਨ, 800 ਮੀਟਰ ਵਿੱਚ ਗੁਰਜੋਤ ਸਿੰਘ ਨੇ ਪਹਿਲਾ, ਵਰਿੰਦਰ ਸਿੰਘ ਨੇ ਦੂਜਾ ਅਤੇ ਪਿਊਸ਼ ਨੇ ਤੀਜਾ ਸਥਾਨ, ਲੰਮੀ ਛਾਲ ਵਿੱਚ ਉਤਰਸ ਸ਼ਰਮਾ ਨੇ ਪਹਿਲਾ, ਖਜਾਨਚੀ ਲਾਲ ਨੇ ਦੂਜਾ, ਰਾਹੁਲ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿਲਾ ਅੰ-21 100 ਮੀਟਰ ਦੇ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਰੀਆ ਰਿਆਲ ਨੇ ਦੂਜਾ ਸਥਾਨ, ਨਵਦੀਪ ਕੌਰ ਨੇ ਤੀਜਾ ਸਥਾਨ ਸ 200 ਮੀਟਰ ਦੇ ਮੁਕਾਬਲਿਆਂ ਵਿੱਚ ਰੀਆ ਰਿਆਲ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਰਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਬਲਾਕ ਸੁਧਾਰ ਅਧੀਨ ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ ਵਿਖੇ ਫੁੱਟਬਾਲ ਅੰ-21 ਪੁਰਸ਼ ਮੁਕਾਬਲਿਆਂ ਵਿੱਚ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਨੇ ਪਹਿਲਾ, ਪਿੰਡ ਜਾਂਗਪੁਰ ਦੀ ਟੀਮ ਨੇ ਦੂਜਾ, ਦਾਖਾ ਦੀ ਟੀਮ ਨੇ ਤੀਜਾ ਸਥਾਨ ਪ੍ਰਪਾਤ ਕੀਤਾ। 21-30 ਪੁਰਸ਼ ਮੁਕਾਬਲਿਆਂ ਵਿੱਚ ਜੀ.ਐਚ.ਜੀ. ਖਾਲਸਾ ਕਾਲਜ ਗੁਰੂਸਰ ਸੁਧਾਰ ਨੇ ਪਹਿਲਾ, ਪਿੰਡ ਅੱਬੂਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਅੰ-20 ਪੁਰਸ਼ ਮੁਕਾਬਲਿਆਂ ਵਿੱਚ ਜਤਿੰਦਰਾ ਗ੍ਰੀਨਫੀਲਡ ਸਕੂਲ ਸੁਧਾਰ ਨੇ ਪਹਿਲਾ, ਸ.ਸ.ਸ. ਸਕੂਲ ਦਾਖਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।


ਐਥਲੈਟਿਕਸ ਅੰ-21 ਪੁਰਸ਼ 200 ਮੀਟਰ ਵਿੱਚ ਭਵਨਦੀਪ ਸਿੰਘ ਨੇ ਪਹਿਲਾ ਸਥਾਨ, ਆਨੰਤਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਗੁਰਿੰਦਰਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਵਿੱਚ ਰਾਜਦੀਪ ਭਾਰਤੀ ਨੇ ਪਹਿਲਾ, ਯਾਦਵਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਸਿਮਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।



ਬਲਾਕ ਡੇਹਲੋ ਅਧੀਨ ਕਿਲ੍ਹਾ ਰਾਏਪੁਰ ਸਟੇਡੀਅਮ, ਲੁਧਿਆਣਾ ਕਬੱਡੀ ਸਰਕਲ ਸਟਾਇਲ ਅੰ-20 ਪੁਰਸ਼ ਮੁਕਾਬਲਿਆਂ ਵਿੱਚ ਆਸੀ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਅੰ-20 ਪੁਰਸ਼  ਮੁਕਾਬਲਿਆਂ ਵਿੱਚ ਸਰੀਹ ਪਿੰਡ ਦੀ ਟੀਮ ਨੇ ਪਹਿਲਾ, ਮੁਕੰਦਪੁਰ ਪਿੰਡ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਫੁੱਟਬਾਲ ਅੰ-21 ਮਹਿਲਾ ਮੁਕਾਬਲਿਆਂ ਵਿੱਚ ਘਵੱਦੀ ਟੀਮ ਨੇ ਪਹਿਲਾ ਸਥਾਨ ਜਦਕਿ 21-30 ਪੁਰਸ਼ ਮੁਕਾਬਲਿਆਂ ਵਿੱਚ ਬੁਟਾਹਰੀ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 31-40 ਪੁਰਸ਼ ਮੁਕਾਬਲਿਆਂ ਵਿੱਚ ਪਿੰਡ ਗੁਰਮ ਦੀ ਟੀਮ ਨੇ ਪਹਿਲਾ ਸਥਾਨ ਅਤੇ ਬਾਬਾ ਬਚਿੱਤਰ ਸਿੰਘ ਸਪੋਰਟਸ ਕਲੱਬ ਮਹਿਮਾ ਸਿੰਘ ਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।


ਬਲਾਕ ਖੰਨਾ ਅਧੀਨ ਨਰੇਸ ਚੰਦਰ ਸਟੇਡੀਅਮ, ਖੰਨਾ ਵਿਖੇ ਐਥਲੈਟਿਕਸ ਦੇ ਅੰ-21 ਪੁਰਸ਼ ਮੁੁਕਾਬਲਿਆਂ ਵਿੱਚ 100 ਮੀਟਰ ਦੌੜ ਵਿੱਚ ਸੋਭਾ ਸਿੰਘ ਨੇ ਪਹਿਲਾ, ਜਸਨਦੀਪ ਸਿੰਘ ਨੇ ਦੂਜਾ ਅਤੇ ਇੰਦਰਪ੍ਰੀਤ ਸਿੰਘ ਨੇ ਤੀਜਾ ਸਥਾਨ, 400 ਮੀਟਰ ਦੌੜ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ, ਹਰਮਨਪ੍ਰੀਤ ਸਿੰਘ ਨੇ ਦੂਜਾ, ਰਵਿੰਦਰ ਸਿੰਘ ਨੇ ਤੀਜਾ ਸਥਾਨ, 800 ਮੀਟਰ ਵਿੱਚ ਕੁਲਵਿੰਦਰ ਸਿੰਘ ਨੇ ਪਹਿਲਾ, ਮਨਦੀਪ ਸਿੰਘ ਨੇ ਦੂਜਾ, ਚੰਦਨ ਸਰਮਾ ਨੇ ਤੀਜਾ ਸਥਾਨ, 5000 ਮੀਟਰ ਵਿੱਚ ਅਜੀਤ ਸਿੰਘ ਨੇ ਪਹਿਲਾ, ਕੇਸ਼ਵ ਕੁਮਾਰ ਨੇ ਦੂਜਾ ਅਤੇ ਸਤਿਯਮ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਮਹਿਲਾ ਅੰ-21 ਦੇ 100 ਮੀਟਰ ਦੇ ਮੁਕਾਬਲਿਆਂ ਵਿੱਚ ਅਸ਼ਮੀਤ ਕੌਰ ਨੇ ਪਹਿਲਾ, ਆਰਤੀ ਨੇ ਦੂਜਾ ਅਤੇ ਅਮਨਜੋਤ ਕੌਰ ਨੇ ਤੀਜਾ ਸਥਾਨ ਅਤੇ 800 ਮੀਟਰ ਮੁਕਾਬਲਿਆਂ ਵਿੱਚ ਚਾਂਦ ਕੁਮਾਰੀ ਨੇ ਪਹਿਲਾ, ਮੰਨਤ ਨੇ ਦੂਜਾ ਅਤੇ ਸ਼ਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


31-40 ਵਰਗ ਪੁਰਸ਼ ਵਿੱਚ 800 ਮੀਟਰ ਵਿੱਚ ਜਗਦੇਵ ਸਿੰਘ ਨੇ ਪਹਿਲਾ, ਹਰਜਿੰਦਰ ਸਿੰਘ ਨੇ ਦੂਜਾ ਅਤੇ ਹਰਜਿੰਦਰ ਸਿੰਘ (ਮੁਖਤਿਆਰ ਸਿੰਘ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਟੱਗ ਆਫ ਵਾਰ ਅੰ-21 ਪੁਰਸ਼ ਮੁਕਾਬਲਿਆਂ ਵਿੱਚ ਨਨਕਾਣਾ ਪਬਲਿਕ ਸੀ.ਸੈਕੰਡਰੀ ਸਕੂਲ ਕਲਾਲ ਮਾਜਰਾ ਨੇ ਪਹਿਲਾ ਸਥਾਨ ਅਤੇ ਨਨਕਾਣਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸਨਲ ਅੰ-20 ਪੁਰਸ਼ ਮੁਕਾਬਲਿਆਂ ਵਿੱਚ ਭਗਤ ਪੂਰਨ ਰਾਜੇਵਾਲ ਨੇ ਪਹਿਲਾ, ਹਿੰਦੀ ਪੁੱਤਰੀ ਪਾਠਸ਼ਾਲਾ ਖੰਨਾ ਨੇ ਦੂਜਾ ਸਥਾਨ ਅਤੇ ਸ਼ਹੀਦ ਬਾਬਾ ਹਰੀ ਸਿੰਘ ਜੀ ਸਪੋਰਟਸ ਕਲੱਬ ਨਸਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਬਲਾਕ ਸਿੱਧਵਾਂ ਬੇਟ ਅਧੀਨ ਖੇਡ ਮੈਦਾਨ ਪਿੰਡ ਸਿੱਧਵਾਂ ਬੇਟ ਵਿਖੇ ਫੁੱਟਬਾਲ ਅੰ-21 ਪੁਰਸ਼ ਮੁਕਾਬਲਿਆਂ ਵਿੱਚ ਸਪੋਰਟਸ ਕਲੱਬ ਗਾਲਿਬ ਕਲਾਂ ਨੇ ਪਹਿਲਾ, ਅਕਾਲ ਅਕੈਡਮੀ ਸਵੱਦੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਕਬੱਡੀ ਨੈਸ਼ਨਲ ਅੰ-21 ਪੁਰਸ਼ਾਂ ਦੇ ਮੁਕਾਬਲਿਆਂ ਵਿੱਚ ਗਗ ਕਲਾਂ ਨੇ ਪਹਿਲਾ ਸਥਾਨ, ਭੈਣੀ ਗੁੱਜਰਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।


ਕਬੱਡੀ ਸਰਕਲ ਅੰ-21 ਪੁਰਸ਼ ਮੁਕਾਬਲਿਆਂ ਵਿੱਚ ਸ਼ੇਰਪੁਰ ਕਲਾਂ ਦੀ ਟੀਮ ਨੇ ਪਹਿਲਾ ਸਥਾਨ, ਸਦਰਪੁਰਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋਹ-ਖੋਹ ਅੰ-21 ਮਹਿਲਾ ਮੁਕਾਬਲਿਆਂ ਵਿੰਚ ਬਾਬਾ ਨੰਦ ਸਿੰਘ ਕਲੱਬ ਗਾਲਿਬ ਕਲਾਂ ਨੇ  ਪਹਿਲਾ ਸਥਾਨ, ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਨੇ ਦੂਜਾ ਸਥਾਨ ਪ੍ਰਾਪਤ ਕੀਤਾ।


ਐਥਲੈਟਿਕਸ ਅੰ-21 ਪੁਰਸ਼ ਲੌਂਗ ਜੰਪ ਵਿੱਚ ਕੁਲਵਿੰਦਰ ਸਿੰਘ ਨੇ ਪਹਿਲਾ ਸਥਾਨ, ਕਮਲਦੀਪ ਸਿੰਘ ਨੇ ਦੂਜਾ ਅਤੇ ਕਰਨਜੀਤ ਸਿੰਘ ਨੇ ਤੀਜਾ ਸਥਾਨ, 1500 ਮੀਟਰ ਵਿੱਚ ਜਗਦੀਪ ਸਿੰਘ ਨੇ ਪਹਿਲਾ, ਜਸਪ੍ਰੀਤ ਸਿੰਘ ਨੇ ਦੂਜਾ ਅਤੇ ਜਗਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


21-30 ਪੁਰਸ਼ 100 ਮੀਟਰ ਮੁਕਾਬਲਿਆਂ ਵਿੱਚ ਕੁਲਵਿੰਦਰ ਸਿੰਘ ਨੇ ਪਹਿਲਾ, ਸਿਮਰਜੀਤ ਸਿੰਘ ਨੇ ਦੂਜਾ ਅਤੇ ਪ੍ਰਭਜੋਤ ਸਿੰਘ ਨੇ ਤੀਜਾ ਸਥਾਨ, ਸ਼ਾਟਪੁੱਟ ਵਿੱਚ ਪ੍ਰਤਾਪ ਸਿੰਘ ਨੇ ਪਹਿਲਾ, ਅਰਪਨਜੋਤ ਸਿੰਘ ਨੇ ਦੂਜਾ ਅਤੇ ਕੁਲਵਿੰਦਰ ਸਿੰਘ ਨੇ ਤੀਜਾ ਸਥਾਨ, 1500 ਮੀਟਰ ਵਿੱਚ ਕੁਲਵਿੰਦਰ ਸਿੰਘ ਨੇ ਪਹਿਲਾ, ਅਕਾਸ਼ਦੀਪ ਸਿੰਘ ਨੇ ਦੂਜਾ ਅਤੇ ਸਿਮਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।


ਵਾਲੀਬਾਲ ਸਮੈਸ਼ਿੰਗ ਅੰ-21 ਪੁਰਸ਼ ਮੁਕਾਬਲਿਆਂ ਵਿੱਚ ਗਿੱਦੜਵਿੰਡੀ-01 ਨੇ ਪਹਿਲਾ ਅਤੇ ਗਿੱਦੜਵਿੰਡੀ-02 ਨੇ ਦੂਜਾ ਸਥਾਨ ਪ੍ਰਾਪਤ ਕੀਤਾ।

Top