Logo
Header
img

ਸ੍ਰੀ ਰਾਜਾ ਰਾਮਮੋਹਨ ਰਾਇ ਜੀ ਦੇ 250ਵੇਂ ਜਨਮ ਦਿਨ ਨੂੰ ਸਮਰਪਿਤ ਮਹਿਲਾ ਸਸ਼ਕਤੀਕਰਨ ਜਾਗਰੂਕਤਾ ਰੈਲੀ

ਅੰਮ੍ਰਿਤਸਰ, 14 ਨਵੰਬਰ ( ) -- ਭਾਰਤ ਅਤੇ ਪੰਜਾਬ ਸਰਕਾਰ ਵਲੋਂ ਆਜ਼ਾਦੀ ਦਾ ਅੰਮ੍ਰਿਤ ਮਹੋਉਤਸਵ ਅਧੀਨ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਦਫ਼ਤਰ (ਸੈ.ਸਿ), ਅੰਮ੍ਰਿਤਸਰ ਵਲੋਂ ਸ੍ਰੀ ਰਾਜਾ ਰਾਮਮੋਹਨ ਰਾਇ ਜੀ ਦੇ 250ਵੇਂ ਜਨਮ ਦਿਨ ਨੂੰ ਸਮਰਪਿਤ 15 ਨਵੰਬਰ ਨੂੰ ਮਹਿਲਾ ਸਸ਼ਕਤੀਕਰਨ ਜਾਗਰੂਕਤਾ ਰੈਲੀ ਆਯੋਜਿਤ ਕਰਵਾਈ ਜਾ ਰਹੀ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ. ਕੁੰਵਰ ਵਿਜੇ ਪ੍ਰਤਾਪ ਸਿੰਘ, ਐਮ.ਐਲ.ਏ ਹਲਕਾ ਉੱਤਰੀ ਸਮਾਗਮ ਵਿਚ ਸ਼ਾਮਲ ਹੋਣਗੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਜੁਗਰਾਜ ਸਿੰਘ ਰੰਧਾਵਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ. ਬਲਰਾਜ ਸਿੰਘ ਢਿਲੋਂ, ਜ਼ਿਲ੍ਹਾ ਸਿੱਖਿਆ ਅਫ਼ਸਰ (ਐੈ.ਸਿ) ਸ੍ਰੀ. ਰਾਜੇਸ਼ ਕੁਮਾਰ ਅਤੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਇਸ ਰੈਲੀ ਵਿਚ ਜ਼ਿਲ੍ਹੇ ਦੇ 4 ਸਰਕਾਰੀ ਸਕੂਲ਼ਾਂ ਸ.ਕੰ.ਸ.ਸ.ਸਮਾਰਟ ਸਕੂਲ, ਮਾਲ ਰੋਡ, ਸ.ਕੰ.ਸ.ਸ. ਸਕੂਲ ਪੁਤਲੀਘਰ, ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ ਅਤੇ ਸ.ਕੰ.ਸ.ਸ. ਸਕੂਲ ਮਹਾਂ ਸਿੰਘ ਗੇਟ ਦੇ ਵਿਦਿਆਰਥੀਆਂ ਵਲੋਂ ਸ਼ਿਰਕਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਮਿਤੀ 15 ਨਵੰਬਰ ਨੂੰ ਸਵੇਰੇ 10 ਵਜੇ ਇਹ ਜਾਗਰੂਕਤਾ ਰੈਲੀ ਸ.ਕੰ.ਸ.ਸ.ਸਮਾਰਟ ਸਕੂਲ, ਮਾਲ ਰੋਡ ਤੋਂ ਕਚਹਿਰੀ ਚੌਂਕ ਤੱਕ ਕੱਡੀ ਜਾਵੇਗੀ ਜਿਸ ਵਿਚ ਸ਼ਾਮਿਲ ਵਿਦਿਆਰਥਿਆਂ ਵਲੋਂ ਹੱਥਾਂ ਨਾਲ ਬਣਾਏ ਪੋਸਟਰਾਂ ਅਤੇ ਬੈਨਰਾਂ ਨਾਲ ਸ੍ਰੀ ਰਾਜਾ ਰਾਮਮੋਹਨ ਰਾਇ ਜੀ ਵਲੋਂ ਕੀਤੇ ਮਹਾਨ ਸੁਧਾਰਵਾਦੀ ਕੰਮਾਂ ਜਿਵੇਂ ਕਿ ਸਤੀ ਪ੍ਰਥਾ ਦਾ ਖਾਤਮਾ, ਮਹਿਲਾ ਸਸ਼ਕਤੀਕਰਨ, ਔਰਤਾਂ ਵਿਰੁੱਧ ਅੱਤਿਆਚਾਰ ਰੀਤੀ ਰਿਵਾਜ਼ਾਂ ਖਿਲਾਫ ਵਿਰੋਧ, ਸਮਾਜ ਦੀਆਂ ਬੁਰਾਈਆਂ ਨੂੰ ਚੁਣੌਤੀ ਆਦਿ ਬਾਰੇ ਪ੍ਰਚਾਰ ਕਰਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
Top