Logo
Header
img

ਸਾਡਾ ਪਿਆਰਾ ਵੀਰ ਮਾਸਟਰ ਤਰਲੋਚਨ ਸਿੰਘ ਸੜਕ ਹਾਦਸੇ ਵਿੱਚ ਸਾਡਾ ਸਾਥ ਛੱਡ ਗਿਆ ; ਗੁਰਭਜਨ ਗਿੱਲ

ਬੇਹੱਦ ਦੁਖਦਾਈ ਖ਼ਬਰ ਮਿਲੀ ਹੈ ਸਮਰਾਲਿਉਂ ਕਿ ਸਾਡਾ ਪਿਆਰਾ ਵੀਰ ਮਾਸਟਰ ਤਰਲੋਚਨ ਸਿੰਘ  ਸੜਕ ਹਾਦਸੇ ਵਿੱਚ ਸਾਡਾ ਸਾਥ ਛੱਡ ਗਿਆ ਹੈ। ਕਿੰਨੇ ਨਾਟਕ, ਗੀਤ, ਫ਼ਿਲਮਾਂ ਤੇ ਦਸਤਾਵੇਜ਼ੀ ਫ਼ਿਲਮਾਂ ਬਣਾ ਗਿਆ ਉਹ। ਪਲਸ ਮੰਚ ਤੇ ਤਰਕਸ਼ੀਲ ਲਹਿਰ ਦੀ ਜਿੰਦਜਾਨ ਸੀ। ਉਸਦਾ ਵਿਛੋੜਾ ਮੰਨਣ ਨੂੰ ਦਿਲ ਨਹੀਂ ਕਰਦਾ ਪਰ ਹਕੀਕਤ ਤੋਂ ਕਿਵੇਂ ਮੁੱਕਰੀਏ? ਕਿੰਨੀਆਂ ਸਾਡੀਆਂ ਸਲਾਹਾਂ ਸਿਰੇ ਨਾ ਚੜ੍ਹ ਸਕੀਆਂ, ਹੁਣ ਕੌਣ ਪੂਰੀਆਂ ਕਰੇਗਾ। ਉਸਦਾ ਸਾਥੀ ਕਲਾਕਾਰ ਵਿੱਕੀ ਕੌਸ਼ਲ ਨਾ ਦੱਸਦਾ ਤਾਂ ਮੈਂ ਅਫ਼ਵਾਹ ਸਮਝਣੀ ਸੀ। ਅਲਵਿਦਾ ਪਿਆਰਿਆ। ਗੁਰਭਜਨ ਗਿੱਲ


Top