Logo
Header
img

ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ ਗੁਰੂ ਵਿਖੇ ਕਰਵਾਇਆ ਜਾਗਰੂਕਤਾ ਸੈਮ

ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ ਗੁਰੂ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ

ਜੰਡਿਆਲਾ ਗੁਰੂ,


ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਹਰ ਸ਼ੁੱਕਰਵਾਰ -ਡੇਂਗੂ ਤੇ ਵਾਰ ਮੁਹਿੰਮ ਤਹਿਤ ਅੱਜ ਦਿਨ ਬੁੱਧਵਾਰ ਨੂੰ ਕਮਿਊਨਿਟੀ ਹੈਲ ਸੈਂਟਰ ਮਾਨਾਂਵਾਲਾ ਵੱਲੋਂ ਮਾਣਯੋਗ ਕੈਬਿਨੇਟ ਮੰਤਰੀ, ਪੰਜਾਬ ਸਰਕਾਰ ਸ. ਹਰਭਜਨ ਸਿੰਘ ਈ.ਟੀ.ਓ ਅਤੇ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਸੁਮੀਤ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜੰਡਿਆਲਾ ਗੁਰੂ ਵਿਖੇ ਡੇਂਗੂ ਵਿਰੁੱਧ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਜਰਨਲ ਮੈਡੀਕਲ ਕੈਂਪ ਵੀ ਲਗਾਇਆ ਗਿਆ।


ਇਸ ਮੌਕੇ ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਸ਼੍ਰੀ ਨਰੇਸ਼ ਪਾਠਕ ਅਤੇ ਸ਼ਹਿਰੀ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਡਿੰਪੀ ਸਮੇਤ ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੀਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ।


ਸੈਮੀਨਾਰ ਨੂੰ ਸੰਬੋਧਨ ਕਰਦਿਆ ਸਟੇਟ ਜੁਆਇੰਟ ਸੈਕਟਰੀ ਸ੍ਰੀ ਨਰੇਸ਼ ਪਾਠਕ ਨੇ ਕਿਹਾ ਕਿ ਡੇਂਗੂ ਬਾਰੇ ਜਾਗਰੂਕ ਹੋਣਾ ਹੀ ਇਸ ਦੇ ਬਚਾਓ ਦਾ ਇਕ ਰਸਤਾ ਹੈ ਅਜਿਹੇ ਸਾਡੇ ਸਾਰਿਆ ਦਾ ਇਹ ਫਰਜ਼ ਬਣਦਾ ਕਿ ਸਿਹਤ ਵਿਭਾਗ ਵਲੋ ਸਮੇਂ ਸਮੇਂ ਅਜਿਹੀ ਜਾਗਰੂਕਤਾ ਮੁਹਿੰਮ ਵਿੱਚ ਮਿਲੀ ਜਾਣਕਾਰੀ ਨੂੰ ਅਮਲ ਵਿੱਚ ਲੈ ਕੇ ਆਈਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਸਭ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਅਜਿਹੇ ਦੋ ਖੇਤਰ ਹਨ, ਜਿਸ ਦੇ ਉਪਰ ਸਭ ਤੋਂ ਵੱਧ ਧਿਆਨ ਹੈ। ਉਨ੍ਹਾਂ ਕਿਹਾ ਬਿਮਾਰੀ ਦੇ ਇਲਾਜ ਨਾਲੋਂ ਪਰਹੇਜ਼ ਕਰਨਾ ਬਿਹਤਰ ਹੈ ਅਤੇ ਸਮੇਂ ਸਮੇਂ ਤੇ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਸਮੂਹ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਰੋਨਾ ਕਾਲ ਨੂੰ ਯਾਦ ਕਰਦੇ ਹੋਏ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਹਰ ਇਨਸਾਨ ਤੱਕ ਪਹੁੰਚਾਉਣ ਦੀ ਅਪੀਲ ਕੀਤੀ।


ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੀਤ ਕੌਰ ਨੇ ਕਿਹਾ ਡੇਂਗੂ ਦੇ ਬਚਾਓ ਲਈ ਸਬ ਤੋਂ ਜਰੂਰੀ ਹੈਕਿ ਘਰ ਵਿੱਚ ਕੂਲਰਾਂ,ਗਮਲਿਆਂ ਦੀਆਂ ਟਰੇਆਂ ਅਤੇ ਹੋਰ ਬਿਨਾਂ ਵਰਤੋਂ ਦੇ ਕੰਟੇਨਰ, ਪੁਰਾਣੇ ਟਾਇਰਾਂ ਵਿੱਚ ਪਾਣੀ ਜਮਾ ਨਾ ਹੋਣ ਦਿੱਤਾ ਜਾਵੇ ਅਤੇ ਹਫਤੇ ਵਿਚ ਘਟੋ ਘੱਟ ਇਕ ਦਿਨ ਸ਼ੁਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਣ ਅਤੇ ਖੜ੍ਹੇ ਪਾਣੀ ਨੂੰ ਸਾਫ ਕਰਨ, ਕੱਪੜਿਆਂ ਦੀ ਵਰਤੋਂ ਅਜਿਹੀ ਕਰੋ ਜਿਸ ਨਾਲ ਸ਼ਰੀਰ ਪੂਰਾ ਢੱਕਿਆ ਰਹੇ ਤਾਕਿ ਮੱਛਰ ਨਾ ਕੱਟ ਸਕਣ ।ਓਹਨਾ ਕਿਹਾ ਕਿ ਤੇਜ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਵਰਗੇ ਜੇਕਰ ਲੱਛਣ ਸਾਮਣੇ ਆਉਣ ਤਾਂ ਬਿਨਾ ਕਿਸੇ ਦੇਰੀ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਬਿਲਕੁਲ ਮੁਫ਼ਤ ਕਰਵਾਇਆ ਜਾ ਸਕਦਾ ਹੈ।


ਇਸ ਮੌਕੇ ਸਰਬਜੀਤ ਸਿੰਘ ਡਿੰਪੀ, ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਮੀਤ ਸਿੰਘ, ਸਕੂਲ ਪ੍ਰਿੰਸੀਪਲ ਜਤਿੰਦਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕਾਂ ਨੂੰ ਜਾਗਰੂਕ ਰਹਿਣ ਅਤੇ ਆਪਣੇ ਆਲੇ ਦੁਆਲੇ ਸਾਫ ਸਫ਼ਾਈ ਅਤੇ ਪਾਣੀ ਜਮਾਂ ਨਾ ਹੋਣ ਦੇਣ ਦੀ ਅਪੀਲ ਕੀਤੀ ।


ਇਸ ਮੌਕੇ ਮੈਡੀਕਲ ਟੀਮ ਵਿੱਚ ਡਾਕਟਰ ਸ਼ਿਵਦੀਪ ਕੌਰ, ਡਾਕਟਰ ਰਮਨਦੀਪ ਕੌਰ, ਬਲਾਕ ਐਜੂਕੇਟਰ ਸੌਰਵ ਸ਼ਰਮਾ, ਕਰਮਪ੍ਰੀਤ ਕੌਰ ਸੀ.ਐੱਚ.ਓ, ਹਰਪ੍ਰੀਤ ਕੌਰ, ਐਸ.ਆਈ ਹਰਜੀਤ ਸਿੰਘ, ਬਲਜੀਤ ਸਿੰਘ, ਕੰਵਰਦੀਪ ਸਿੰਘ, ਐਲ.ਐੱਚ.ਵੀ ਕੁਲਵਿੰਦਰ ਕੌਰ, ਰਣਜੋਧ ਸਿੰਘ, ਸਤਿੰਦਰ ਸਿੰਘ ਅਤੇ ਰੁਪਿੰਦਰ ਸੋਨੀ ਸਮੇਤ ਸਮੂਹ ਮੇਲ ਹੈਲਥ ਵਰਕਰ, ਆਸ਼ਾ ਵਰਕਰ ਅਤੇ ਸਕੂਲ ਅਧਿਆਪਕ, ਸਤਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸੋਨੀ ਵੀ ਹਾਜ਼ਰ ਸਨ ।



Top