Logo
Header
img

ਅਗਨੀਪੱਥ ਸਕੀਮ ਤਹਿਤ ਭਾਰਤੀ ਹਵਾਈ ਸੈਨਾ ਵਿੱਚ ਨਿਕਲੀਆਂ ਅਗਨੀਵੀਰ—ਵਾਯੂ ਦੀਆਂ ਅਸਾਮੀਆਂ

ਅੰਮ੍ਰਿਤਸਰ 14 ਅੰਮ੍ਰਿਤਸਰ 2022- ਪੰਜਾਬ ਸਰਕਾਰ ਵੱਲੋਂ ਹਰ ਜਿਲ੍ਹੇ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਮੁੱਖ ਕੰਮ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਹੈ। ਡਿਪਟੀ ਡਾਇਰੈਕਟਰ ਸ੍ਰੀ ਵਿਕਰਮਜੀਤ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਵੱਲੋਂ ਅਗਨੀਪੱਥ ਸਕੀਮ ਤਹਿਤ ਅਗਨੀਵੀਰ ਵਾਯੂ ਦੀ ਭਰਤੀ ਲਈ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਦੀ ਆਨਲਾਈਨ ਰਜਿਸਟਰੇਸ਼ਨ 7 ਨਵੰਬਰ 2022 ਤੋਂ ਸ਼ੁਰੂ ਹੋ ਚੁੱਕੀ ਹੈ ਜਿਸ ਦੀ ਆਖਰੀ ਮਿਤੀ 23 ਨਵੰਬਰ ਸ਼ਾਮ 05.00 ਵਜੇ ਤੱਕ ਹੈ। ਇਸ ਵਿੱਚ ਅਣ—ਵਿਆਹੇ ਭਾਰਤੀ ਲੜਕੇ ਅਤੇ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ। ਜਿਨ੍ਹਾਂ ਲਈ ਉਮਰ ਯੋਗਤਾ 27 ਜੂਨ 2022 ਤੋਂ ਲੈ ਕੇ 27 ਸਤੰਬਰ 2005 ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੀ ਵਿੱਦਿਅਕ ਯੋਗਤਾ 10+2 ਵਿੱਚ ਮੈਥ, ਫਿਜ਼ਿਕਸ ਅਤੇ ਇੰਗਲਿਸ ਵਿੱਚ 50 ਫੀਸਦੀ ਅੰਕ ਜਾਂ ਮਕੈਨੀਕਲ, ਇਲੈਕਟਰੀਕਲ, ਇਲੈਕਟਰੋਨਿਕਸ, ਆਟੋਮੋਬਾਇਲ, ਕੰਪਿਊਟਰ ਸਾਇੰਸ ਵਿੱਚ ਤਿੰਨ ਸਾਲ ਦਾ ਡਿਪਲੋਮਾ ਵਿੱਚ 50 ਫੀਸਦੀ ਅੰਕ ਜਾਂ ਦੋ ਸਾਲ ਦਾ ਵੋਕੇਸ਼ਨਲ ਕੋਰਸ ਵਿੱਚ 50ਫੀਸਦੀ ਹੋਣਾ ਲਾਜ਼ਮੀ ਹਨ। ਸਰੀਰਕ ਯੋਗਤਾ ਲੜਕਿਆਂ ਲਈ ਕੱਦ 152.5 ਸੈਂਟੀਮੀਟਰ ਲੜਕੀਆਂ ਲਈ 152 ਸੈਂਟੀਮੀਟਰ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਅਗਨੀਵੀਰ ਵਾਯੂ ਲਈ ਪੇਪਰ ਦੀ 18 ਜਨਵਰੀ 2023 ਤੋਂ ਲੈ ਕੇ 24 ਜਨਵਰੀ 2023 ਤੱਕ ਦੋ ਪੜਾਵਾਂ ਵਿੱਚ ਹੋਵੇਗੀ। ਇਨ੍ਹਾਂ ਦੋ ਪੇਪਰਾਂ ਤੋਂ ਬਾਅਦ ਸਰੀਰਕ ਮਾਪਦੰਡ ਪ੍ਰੀਖਿਆ ਹੋਵੇਗੀ। ਚਾਹਵਾਨ ਪ੍ਰਾਰਥੀ ਆਪਣੀ ਰਜਿਸਟਰੇਸ਼ਨ ਇਸ ਲਿੰਕ ਤੇ https://agnipathvayau.cdac.in 23 ਨਵੰਬਰ 2022 ਸ਼ਾਮ 05.00 ਵਜੇ ਤੱਕ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਕਮਰਾ ਨੰ: 09 ਵਿੱਚ ਆ ਕੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਬਿਊਰੋ ਦੇ ਹੈਲਪਲਾਈਨ ਨੰ: 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।
Top