ਅੰਮ੍ਰਿਤਸਰ 27 ਦਸੰਬਰ 2022--
ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਡਾ.ਜਤਿੰਦਰ ਸਿੰਘ ਗਿੱਲ ਅਤੇ ਵਿਸ਼ਾ ਵਸਤੂ ਮਾਹਿਰ (ਵਿਸਥਾਰ ) ਕਮ- ਡਿਪਟੀ ਡਾਇਰੈਕਟਰ ਖੇਤਾਬਾੜੀ ਡਾ. ਰਮਿੰਦਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਚੱਲ ਰਹੀ ਆਤਮਾ ਸਕੀਮ ਅਧੀਨ ਜਿਲ੍ਹਾ ਫਾਰਮਰ ਐਡਵਾਇਜਰੀ ਕਮੇਟੀ ਅਤੇ ਆਤਮਾ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਵਿੱਚ ਜਿਲ੍ਹਾ ਫਾਰਮਰ ਐਡਵਾਇਜਰੀ ਕਮੇਟੀ ਦੇ ਮੈਂਬਰਾਂ ਅਤੇ ਅਲਾਇਡ ਵਿਭਾਗਾਂ ਦੇ ਅਫਸਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਆਤਮਾ ਸਕੀਮ ਅਧੀਨ ਸਾਲ 2022-23 ਦੋਰਾਨ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਸਾਲ 2023-24 ਦੇ ਐਕਸ਼ਨ ਪਲਾਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਵੱਲੋਂ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋ ਵੱਲ ਤਵਜੋ ਦੇਣ ਲਈ ਕਿਹਾ ਗਿਆ ।
ਇਸ ਮੀਟਿੰਗ ਵਿੱਚ ਹਾਜਰ ਕਿਸਾਨ ਸਤਨਾਮ ਸਿੰਘ ਨੇ ਬਕਰੀਆਂ ਅਤੇ ਮੁਰਗੀਆਂ ਪਾਲਣ ਦੀ ਟਰੇਨਿੰਗ ਆਤਮਾ ਸਕੀਮ ਅਧੀਨ ਕਰਵਾਉਣ ਲਈ ਸੁਝਾਅ ਦਿੱਤਾ। ਕਿਸਾਨਾਂ ਵੱਲੋ ਜੈਵਿਕ ਖੇਤੀ ਸਬੰਧੀ ਕਿਹਾ ਗਿਆ ਕਿ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਸਰਕਾਰ ਵੱਲੋ ਇੱਕ ਵੱਖਰੀ ਮੰਡੀ ਸਥਾਪਿਤ ਕੀਤੀ ਜਾਣੀ ਚਾਹੀਦੀ ਹੈ। ਕਿਸਾਨ ਦੇਸ਼ਪਾਲ ਸਿੰਘ ਨੇ ਕਿਹਾ ਕਿ ਮਟਰਾਂ ਦਾ ਬੀਜ ਤਿਆਰ ਕਰਨ ਲਈ ਆਤਮਾ ਸਕੀਮ ਅਧੀਨ ਐਕਸਪੋਜ਼ਰ ਵਿਜ਼ਟ ਅਤੇ ਟਰੇਨਿੰਗ ਕਰਵਾਈ ਜਾਵੇ ਤਾਂ ਜੋ ਜਿਮੀਦਾਰ ਮਹਿੰਗੇ ਬੀਜ ਖਰੀਦਣ ਦੀ ਬਜਾਏ ਆਪ ਬੀਜ ਤਿਆਰ ਕਰ ਸਕਣ। ਖੇਤੀ ਉਤਪਾਦਾਂ ਵਿੱਚੋ ਜਹਿਰਾਂ ਦੀ ਜਾਂਚ ਕਰਨ ਲਈ ਜਿਲ੍ਹੇ ਵਿੱਚ ਲਬਾਰਟਰੀ ਦੀ ਸਥਾਪਨਾ ਲਈ ਕਿਸਾਨਾਂ ਵੱਲੋ ਸਿਫਾਰਿਸ਼ ਕੀਤੀ ਗਈ। ਇਸ ਮੀਟਿੰਗ ਵਿੱਚ ਡਿਪਟੀ ਡਾਇਰੇਕਟਰ ਬਾਗਬਾਨੀ ਡਾ. ਤਜਿੰਦਰ ਸਿੰਘ, ਪ੍ਰੋਫੈਸਰ ਡਾ. ਰਮਿੰਦਰ ਕੌਰ ਕੇ.ਵੀ.ਕੇ, ਪੀ.ਡੀ ਆਤਮਾ ਸ੍ਰੀ ਸੁੱਖਚੈਨ ਸਿੰਘ, ਡਿਪਟੀ ਪੀ.ਡੀ ਜਗਦੀਪ ਕੌਰ, ਡਿਪਟੀ ਪੀ.ਡੀ ਹਰਨੇਕ ਸਿੰਘ, ਸ੍ਰੀ ਹਰਮਨਜੀਤ ਸਿੰਘ ਅਤੇ ਕਿਸਾਨ ਹਰਜੀਤ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ ।