Logo
Header
img

ਖਾਦ/ਬੀਜ/ਦਵਾਈ ਵਿਕਰਤਾਵਾਂ ਦੀ ਚੈਕਿੰਗ ਅਤੇ ਕਿਸਾਨਾਂ ਦੇ ਖੇਤਾਂ ਦਾ ਦੌਰਾ

ਅੰਮਿ੍ਤਸਰ, 5 ਜਨਵਰੀ---ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ  ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ  ਜਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤਬਾੜੀ ਅਫ਼ਸਰ ਸ ਜਤਿੰਦਰ ਸਿੰਘ ਗਿੱਲ ਵਲੋਂ ਬਲਾਕ ਅਟਾਰੀ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੂੰ ਉੱਚ ਮਿਆਰ ਦੇ ਖੇਤੀ ਇਨਪੁਟਸ ਮੁੱਹਈਆ ਕਰਵਾਉਣ ਤਹਿਤ ਖਾਦ/ਦਵਾਈ/ਬੀਜ  ਵਿਕਰੇਤਾਵਾਂ ਦੀ ਚੈਕਿੰਗ ਕੀਤੀ ਗਈ ਅਤੇ ਬਾਇਓ ਖਾਦ ਦੇ ਸੈਂਪਲ ਭਰੇ ਗਏ ਅਤੇ ਸਮੁੱਚੇ ਜ਼ਿਲ੍ਹੇ ਵਿੱਚ ਕੁਆਲਿਟੀ ਕੰਟਰੋਲ ਦੇ ਕੰਮ ਨੂੰ ਮੁੱਖ ਰੱਖਦਿਆਂ ਡੀਲਰਾਂ ਦੀ ਚੈਕਿੰਗ ਅਤੇ ਬਾਇਓਖਾਦ ਦੇ ਸੈਂਪਲ ਲੈਣ ਦੀ ਮੁਹਿੰਮ ਚਲਾਈ ਗਈ। ਇਸ ਤੋਂ ਇਲਾਵਾ  ਨੈਸ਼ਨਲ ਮਿਸ਼ਨ ਆਨ ਆਈਲਸੀਡ (ਤੇਲਬੀਜ) ਸਕੀਮ ਤਹਿਤ ਜ਼ਿਲ੍ਹੇ ਵਿੱਚ ਤੇਲ ਬੀਜ ਫ਼ਸਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ   ਤਾਜੇ ਚੱਕ ਪਿੰਡ ਵਿਖੇ ਸਰੋਂ ਦੇ ਖੇਤਾਂ ਦਾ ਨਿਰੀਖਣ ਕੀਤਾ ਅਤੇ  ਬਲਾਕ ਅਟਾਰੀ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ।ਇਸ ਮੌਕੇ ਰਸ਼ਪਾਲ ਸਿੰਘ ਖੇਤਬਾੜੀ ਵਿਕਾਸ ਅਫ਼ਸਰ (ਬੀਜ) ਅੰਮ੍ਰਿਤਸਰ ਅਤੇ ਅਮਰਦੀਪ ਸਿੰਘ ਖੇਤਬਾੜੀ ਵਿਕਾਸ ਅਫ਼ਸਰ ਬਾਸਰਕੇ ਗਿੱਲਾਂ, ਅਤੇ ਖੇਤੀ ਸਟਾਫ ਮੈਂਬਰ ਬਲਾਕ ਅਟਾਰੀ ਹਾਜਰ ਸਨ।

Top