Logo
Header
img

ਕਰਾਇਮ ਬ੍ਰਾਂਚ 2/ਲੁਧਿਆਣਾ ਵਲੋਂ ਖੋ ਕੀਤੇ ਗਏ ਸਮਾਨ ਸਮੇਤ 1 ਦੋਸ਼ੀ ਕਾਬੂ

ਲੁਧਿਆਣਾ 7 ਅਕਤੂਬਰ, ਮਾਨਯੋਗ ਸ੍ਰੀ ਕੌਸਤਭ ਸ਼ਰਮਾ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਸ਼੍ਰੀ ਵਰਿੰਦਰਪਾਲ ਸਿੰਘ ਬਰਾੜ ਪੀ.ਪੀ.ਐਸ. ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ, ਸ਼੍ਰੀਮਤੀ ਕੌਰ ਸਰਾਂ ਪੀ.ਪੀ.ਐਸ. ਏ.ਡੀ.ਸੀ.ਪੀ.ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ. ਏ.ਸੀ.ਪੀ.ਇੰਨਵੈਸਟੀਗੇਸ਼ਨ-2 ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ 2/ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਰਵੀਦਾਸ ਚੌਂਕ ਲੁਹਾਰਾ ਲੁਧਿਆਣਾ ਤੋਂ ਦੋਸ਼ੀ ਅਮਿਤ ਕੁਮਾਰ ਪੁੱਤਰ ਬਿਜਲੀ ਸਾਹਨੀ ਵਾਸੀ ਪਿੰਡ ਬਰਨਾਪੁਰ ਜਿਲਾ ਸਮੱਸਤੀਪੁਰ ਬਿਹਾਰ ਹਾਲ ਵਾਸੀ ਕਿਰਾਏਦਾਰ ਗਲੀ ਨੰਬਰ 04,ਕੁਆਲਟੀ ਚੌਂਕ ਨਿਊ ਸ਼ਿਮਲਾਪੁਰੀ ਲੁਧਿਆਣਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਅਤੇ ਇਸਦਾ ਦੂਜਾ ਸਾਥੀ ਅਜੈ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 08,ਮੁਹੱਲਾ ਸੁਖਦੇਵ ਨਗਰ ਸਟਾਰ ਸਕੂਲ ਰੋਡ ਸ਼ਿਮਲਪੁਰੀ ਲੁਧਿਆਣਾ ਮੌਕਾ ਤੋਂ ਫਰਾਰ ਹੋ ਗਿਆ ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 100, ਮਿਤੀ 06.10.2022 ਅ/ਧ 379ਬੀ,411,34 ਆਈ.ਪੀ.ਸੀ. ਥਾਣਾ ਡੱਬਾ ਲੁਧਿਆਣਾ ਦਰਜ ਰਜਿਸਟਰ ਕਰਾਇਆ। ਫਰਾਰ ਦੋਸ਼ੀ ਅਜੇ ਕੁਮਾਰ ਦੀ ਭਾਲ ਜਾਰੀ ਹੈ ਜਿਸਨੂੰ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹਨਾ ਕੋਲੋ 10 ਮੋਬਾਈਲ ਫੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ।

Top