Logo
Header
img

ਡਿਲੀਵਰੀ ਬੁਆਏ ਦਾ ਐਕਟਿਵਾ ਖੋਹ ਲੈ ਗਏ ਲੁਟੇਰੇ

ਲੁਧਿਆਣਾ ’ਚ ਲੁਟੇਰੇ ਵਾਰਦਾਤ ਕਰਨ ਮੌਕੇ ਕਿਸੇ ਨੂੰ ਨਹੀਂ ਬਖਸ਼ ਰਹੇ, ਭਾਵੇਂ ਉਹ ਫ਼ੂਡ ਡਿਲੀਵਰੀ ਵਾਲਾ ਹੀ ਕਿਉਂ ਨਾ ਹੋਵੇ। ਪੀੜਤ ਨੌਜਵਾਨ ਨੇ ਉਸ ਨਾਲ ਬੀਤੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਹ 30 ਨਵੰਬਰ ਨੂੰ ਆਰਡਰ ਦੇਣ ਲਈ ਫਲਾਈ ਓਵਰ ਤੋਂ ਜਾ ਰਿਹਾ ਸੀ। ਇਸ ਦੌਰਾਨ ਉਸਦੇ ਸਾਹਮਣੇ 5 ਨੌਜਵਾਨ ਆਏ। ਜਿਨ੍ਹਾਂ ’ਚੋਂ ਇੱਕ ਨੇ ਉਸਦੀ ਐਕਟਿਵਾ ਬੰਦ ਕਰ ਦਿੱਤੀ। ਜਦੋਂ ਉਸਨੇ ਧੱਕੇ ਨਾਲ ਐਕਟਿਵਾ ਸਕੂਟਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਨੌਜਵਾਨ ਨੇ ਉਸਦੇ ਦਾਤਰ ਨਾਲ ਹਮਲਾ ਕਰ ਦਿੱਤਾ। ਉਹ ਬੱਚਣ ਲਈ ਫਲਾਈ ਓਵਰ ਦੇ ਦੂਜੇ ਪਾਸੇ ਟੱਪ ਗਿਆ ਇਸ ਦੌਰਾਨ ਲੁਟੇਰੇ ਉਸਦਾ ਐਕਟਿਵਾਰ ਲੈਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਉਸਨੇ ਹੈਲੱਪ ਲਾਈਨ ਨੰ. 100 ’ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਆਪਣਾ ਦੁੱਖ ਸੁਣਾਉਂਦਿਆ ਉਸਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਉਸਦਾ ਕੰਮ ਬੰਦ ਹੈ ਅਤੇ ਵਿਹਲਾ ਰਹਿਣ ਲਈ ਮਜ਼ਬੂਰ ਹੈ। ਨੌਜਵਾਨ ਨੇ ਦੁੱਖੀ ਮਨ ਨਾਲ ਪੁਲਿਸ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਲੁਟੇਰਿਆਂ ਨੂੰ ਫੜ ਉਸ ਦਾ ਐਕਟਿਵਾ ਵਾਪਿਸ ਦਵਾਇਆ ਜਾਵੇ ।
Top