Logo
Header
img

ਜਿਲ੍ਹਾ ਪ੍ਰਸ਼ਾਸਨ ਵੱਲੋਂ ‘ਵਾਲ ਪੇਂਟਿੰਗ’ ਮੁਕਾਬਲੇ ਦਾ ਐਲਾਨ

ਅੰਮ੍ਰਿਤਸਰ, 12 ਫਰਵਰੀ-ਜਿਲ੍ਹਾ ਪ੍ਰਸ਼ਾਸਨ ਨੇ ਆ ਰਹੇ ਜੀ-20 ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਵਾਲ ਪੇਂਟਿੰਗ ਮੁਕਾਬਲੇ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਇਕ ਤਾਂ ਆਪਣੇ ਕਲਾਕਾਰਾਂ ਨੂੰ ਆਪਣੀ ਕਲਾ ਵਿਖਾਉਣ ਦਾ ਮੌਕਾ ਮਿਲੇਗਾ, ਦੂਸਰਾ ਸ਼ਹਿਰ ਵਿਚ ਪੈਂਦੇ ਚੌਕ ਅਤੇ ਕੰਧਾਂ ਇੰਨਾ ਕਲਾਕ੍ਰਿਤਾਂ ਨਾਲ ਸੱਜ ਜਾਣਗੀਆਂ। ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਇਸ ਮੁਕਾਬਲੇ ਦੇ ਜੇਤੂ ਪ੍ਰੋਫੈਸ਼ਨਲ ਕਲਾਕਾਰ ਨੂੰ ਇਕ ਲੱਖ ਰੁਪਏ, ਦੂਸਰੇ ਸਥਾਨ ਉਤੇ ਆਉਣ ਵਾਲੇ ਨੂੰ 50 ਹਜ਼ਾਰ ਰੁਪਏ (ਤਿੰਨ ਇਨਾਮ) ਅਤੇ ਤੀਸਰੇ ਸਥਾਨ ਉਤੇ ਆਉਣ ਵਾਲੇ 5 ਜੇਤੂਆਂ ਨੂੰ 25-25 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸੇ ਤਰਾਂ ਵਿਦਿਆਰਥੀਆਂ ਦੀ ਸ੍ਰੇਣੀ ਵਿਚ ਜੇਤੂ ਵਿਦਿਆਰਥੀ ਨੂੰ 10 ਹਜ਼ਾਰ ਰੁਪਏ, ਦੂਸਰੇ ਸਥਾਨ ਵਾਲੇ ਤਿੰਨ ਜੇਤੂ ਵਿਦਿਆਰਥੀਆਂ ਨੂੰ 7 ਹਜ਼ਾਰ ਰੁਪਏ ਹਰੇਕ ਤੇ ਤੀਸਰੇ ਸਥਾਨ ਉਤੇ ਆਉਣ ਵਾਲੇ ਤਿੰਨ ਜੇਤੂਆਂ ਨੂੰ 5-5 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਮੁਕਾਬਲੇ ਵਿਚ ਭਾਗ ਲੈਣ ਵਾਲੇ 15 ਫਰਵਰੀ ਤੱਕ ਗੂਗਲ ਫਾਰਮ ਉਤੇ ਆਪਣੇ ਨਾਮ ਦਰਜ ਕਰਵਾ ਸਕਦੇ ਹਨ। ਕੋਈ ਵਿਦਿਆਰਥੀ, ਸੰਸਥਾ ਟੀਮ ਵਜੋਂ ਜਾਂ ਨਿੱਜੀ ਤੌਰ ਉਤੇ ਇਸ ਮੁਕਾਬਲੇ ਵਿਚ ਭਾਗ ਲੈ ਸਕਦੇ ਹਨ। ਹਰੇਕ ਭਾਗ ਲੈਣ ਵਾਲੇ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਜੇਤੂਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸੋਮਵਾਰ ਤੋਂ ਬੁੱਧਵਾਰ ਤੱਕ ਸਵੇਰੇ 9 ਤੋਂ 5 ਵਜੇ ਤੱਕ ਫੋਨ ਨੰਬਰ 0183-2560398, 2560498 ਉਤੇ ਸੰਪਰਕ ਕਰ ਸਕਦੇ ਹਨ। ਸ੍ਰੀ ਸੂਦਨ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਭਾਗ ਲੈਣ ਵਾਲਿਆਂ ਨੂੰ 50 ਤੋਂ 150 ਵਰਗ ਫੁੱਟ ਖੇਤਰ ਪੇਂਟ ਕਰਨ ਲਈ ਦਿੱਤਾ ਜਾਵੇਗਾ ਅਤੇ ਪੇਂਟਿੰਗ ਲਈ ਵਰਤਿਆ ਜਾਣ ਵਾਲਾ ਸਾਰਾ ਸਮਾਨ ਜਿਲ੍ਹਾ ਪ੍ਰਸ਼ਾਸਨ ਮੁਹੱਇਆ ਕਰਵਾਏਗਾ। ਇਸ ਮੁਕਾਬਲੇ ਲਈ ਪੇਂਟ ਕਰਨ ਵਾਸਤੇ 20 ਤੋਂ 27 ਫਰਵਰੀ ਤੱਕ ਦਾ ਸਮਾਂ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਦਿੱਤੇ ਗਏ ਖੇਤਰ ਵਿਚ ਐਬਸਟਰਕ ਆਰਟ, ਪੰਜਾਬ ਦੀ ਵਿਰਾਸਤ ਤੇ ਸਭਿਆਚਾਰ, ਬੇਟੀ ਬਚਾਓ-ਬੇਟੀ ਪੜਾਓ, ਸ਼ਹੀਦ ਜਾਂ ਸ਼ਹਿਰ ਦੀਆਂ ਨਾਮੀ ਹਸਤੀਆਂ, ਸਿੱਖਿਆ, ਕਿਰਤ, ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ, ਸਮਾਜਿਕ ਮੁੱਦਿਆਂ, ਵੋਟਰਾਂ ਨੂੰ ਵੋਟ ਪਾਉਣ ਲਈ ਸੱਦਾ ਦੇਣ, ਟਿਕਾਊ ਵਿਕਾਸ ਵਰਗੇ ਵਿਸ਼ਿਆਂ ਤੇ ਆਪਣੀ ਕੰਧ ਨੂੰ ਪੇਂਟ ਕਰਨਗੇ।
Top