Logo
Header
img

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵੱਲੋਂ ਸਾਫਟ ਸਕਿੱਲ ਟ੍ਰੇਨਿੰਗ ਦੇ ਦੂਜੇ ਬੈਚ ਲਈ ਰਜਿਸਟ੍ਰੇਸ਼ਨ ਦ

ਅੰਮ੍ਰਿਤਸਰ 7 ਨਵੰਬਰ 2022-- ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਸਾਫਟ ਸਕਿੱਲ ਟ੍ਰੇਨਿੰਗ ਦੀ ਜਲਦੀ ਹੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਵਿੱਚ ਪ੍ਰਾਰਥੀਆਂ ਨੂੰ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਇੰਟਰਵਿਊ ਕਲੀਅਰ ਕਰਨ ਸਬੰਧੀ ਜ਼ਰੂਰੀ ਸਕਿੱਲ ਕੋਰਸਾਂ ਬਾਰੇ ਦੱਸਿਆ ਜਾਵੇਗਾ। ਡਿਪਟੀ ਡਾਇਰੈਕਟਰ ਸ੍ਰੀ ਵਿਕਰਮਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜ਼ਵਾਨਾਂ ਲਈ ਇਸ ਤਰ੍ਹਾਂ ਦੇ ਸਾਫ਼ਟ ਸਕਿੱਲ ਕੋਰਸ ਆਉਣ ਵਾਲੇ ਭਵਿੱਖ ਲਈ ਬਹੁਤ ਲੋੜੀਂਦੇ ਹਨ। ਜਿਸ ਵਿੱਚ ਪ੍ਰਾਰਥੀ ਆਪਣੀ ਸਕਿੱਲ ਨੂੰ ਹੋਰ ਜਿਆਦਾ ਨਿਖਾਰ ਸਕਦੇ ਹਨ। ਸਾਫਟ ਸਕਿੱਲ ਟ੍ਰੇਨਿੰਗ ਕਰਨ ਦੇ ਚਾਹਵਾਨ ਪ੍ਰਾਰਥੀ ਕਿਸੇ ਵੀ ਕੰਮ ਵਾਲੇ ਦਿਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਆ ਕੇ ਕਮਰਾ ਨੰ: 09 ਵਿੱਚ ਸ੍ਰੀ ਗੌਰਵ ਕੁਮਾਰ (ਕੈਰੀਅਰ ਕੌਸ਼ਲਰ) ਨੂੰ ਮਿਲ ਕੇ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਹਨ ਜਾਂ ਫਿਰ ਆਨਲਾਈਨ ਇਸ ਲਿੰਕ ਤੇ https://tinyurl.com/2vh7fwny ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਹੈਲਪਲਾਈਨ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।
Top