Logo
Header
img

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭ ਲੈਣ ਲਈ (ਈ-ਕੇ.ਵਾਈ.ਸੀ.) ਜਰੂਰੀ

ਅੰਮ੍ਰਿਤਸਰ 19 ਜਨਵਰੀ 2023-- ਸ.ਜਤਿੰਦਰ ਸਿੰਘ ਗਿੱਲ, ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਵਿਤੀ ਲਾਭ ਲੈ ਰਹੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨਾਂ ਲਾਭਪਾਤਰੀ ਕਿਸਾਨਾਂ ਨੇ ਅਜੇ ਤੱਕ (ਈ-ਕੇ.ਵਾਈ.ਸੀ.) ਨਹੀਂ ਕਰਵਾਈ ਜਾਂ ਜਿਨ੍ਹਾਂ ਲਾਭਪਾਤਰੀਆਂ ਨੇ ਆਪਣੇ ਬੈਂਕ ਖਾਤੇ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਏ, ਉਹ ਅਗਲੀ ਕਿਸ਼ਤ ਦਾ ਲਾਭ ਲੈਣ ਲਈ ਜਲਦੀ ਤੋਂ ਜਲਦੀ (ਈ-ਕੇ.ਵਾਈ.ਸੀ.) ਕਰਵਾਉਣ ਅਤੇ ਆਪਣੇ ਬੈਂਕ ਖਾਤੇ ਆਧਾਰ ਕਾਰਡ ਨਾਲ ਲਿੰਕ ਕਰਵਾਉਣ। ਜੇਕਰ ਕਿਸੇ ਵੀ ਕਿਸਾਨ ਨੇ ਅਗਲੀ ਕਿਸ਼ਤ ਖਾਤਿਆਂ ਵਿੱਚ ਪੈਣ ਤੋਂ ਪਹਿਲਾਂ ਆਪਣੀ (ਈ-ਕੇ.ਵਾਈ.ਸੀ.) ਨਾਂ ਕਰਵਾਈ ਤਾਂ ਉਸ ਦੇ ਬੈਂਕ ਖਾਤੇ ਵਿੱਚ ਅਗਲੀ ਕਿਸ਼ਤ ਦੇ 2000/— ਰੁਪਏ ਨਹੀਂ ਆਉਣਗੇ। ਲਾਭਪਾਤਰੀ ਕਿਸਾਨ ਆਪਣੀ ੳ.ਟੀ.ਪੀ ਅਧਾਰਤ (ਈ-ਕੇ.ਵਾਈ.ਸੀ.) ਆਪਣੇ ਮੋਬਾਇਲ ਫੋਨ ਰਾਹੀਂ ਪੀ.ਐਮ ਕਿਸਾਨ ਪੋਰਟਲ ਤੇ ਆਪ ਵੀ ਕਰ ਸਕਦੇ ਹਨ ਜਾਂ ਕਿਸਾਨ ਆਪਣੇ ਪਿੰਡ ਦੇ ਨਾਲ ਲਗਦੇ ਕਿਸੇ ਵੀ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ.), ਗ੍ਰਾਮ ਸੁਵਿਧਾ ਕੇਂਦਰਾਂ ਵਿੱਚ ਜਾ ਕੇ ਆਪਣੀ (ਈ-ਕੇ.ਵਾਈ.ਸੀ.) ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਬੈਂਕ ਖਾਤਿਆਂ ਨੂੰ ਆਧਾਰ ਕਾਰਡ ਨਾਲ ਲਿੰਕ ਲਾਭਪਾਤਰੀਆਂ ਦੇ ਬੈਂਕਾਂ ਦੁਆਰਾ ਕੀਤਾ ਜਾਣਾ ਹੈ। ਕਿਸੇ ਤਰਾਂ ਦੀ ਮੁਸ਼ਕਲ ਆਉਣ ਦੀ ਸੂਰਤ ਵਿਚ ਆਪਣੇ ਨਜਦੀਕੀ ਖੇਤੀਬਾੜੀ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Top