Logo
Header
img

ਜਸ਼ਨ ਮਨਾਉਂਦੀ ਹੀ ਰਹੀ ਕਾਂਗਰਸ, ਰੁਝਾਨਾਂ ਵਿਚ ਭਾਜਪਾ ਇਤਿਹਾਸਕ ਜਿੱਤ ਵੱਲ

ਚਾਰ ਸੂਬਿਆਂ ‘ਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ‘ਚ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਭਾਜਪਾ ਸਭ ਤੋਂ ਅੱਗੇ ਹੈ, ਜਦਕਿ ਤੇਲੰਗਾਨਾ ‘ਚ ਕਾਂਗਰਸ ਅੱਗੇ ਹੈ। ਅੱਜ ਸਵੇਰੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਾਂਗਰਸ ਨੇ ਦਿੱਲੀ ਤੋਂ ਭੋਪਾਲ ਤੱਕ ਪਟਾਕੇ ਚਲਾ ਕੇ ਜਸ਼ਨ ਮਨਾਏ, ਪਰ ਰੁਝਾਨ ਪਾਰਟੀ ਦੇ ਉਲਟ ਹੋ ਗਏ। ਤਿੰਨ ਰਾਜਾਂ ਵਿੱਚ ਭਾਜਪਾ ਦੀ ਲੀਡ ਤੋਂ ਬਾਅਦ ਪਾਰਟੀ ਨੇ ਹੁਣ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਕ ਭਾਜਪਾ ਹੈੱਡਕੁਆਰਟਰ ‘ਚ ਸ਼ਾਮ 5 ਵਜੇ ਤੋਂ ਜਸ਼ਨ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 6.30 ਵਜੇ ਭਾਜਪਾ ਹੈੱਡਕੁਆਰਟਰ ਪਹੁੰਚਣਗੇ। ਦੱਸਿਆ ਜਾ ਰਿਹਾ ਹੈ ਕਿ ਇੱਥੇ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ। 11 ਵਜੇ ਤੱਕ ਦੇ ਰੁਝਾਨਾਂ ਅਨੁਸਾਰ ਚਾਰ ਰਾਜਾਂ ਦੀ ਸਥਿਤੀ ਮੱਧ ਪ੍ਰਦੇਸ਼ - 230 ਭਾਜਪਾ - 155 ਕਾਂਗਰਸ - 71 ਹੋਰ - 4 ਰਾਜਸਥਾਨ - 199 ਭਾਜਪਾ - 107 ਕਾਂਗਰਸ - 75 ਹੋਰ - 17 ਛੱਤੀਸਗੜ੍ਹ - 90 ਭਾਜਪਾ - 54 ਕਾਂਗਰਸ - 35 ਹੋਰ - 1 ਤੇਲੰਗਾਨਾ - 119 ਕਾਂਗਰਸ + - 63 ਬੀਆਰਐਸ - 42 ਭਾਜਪਾ + - 9 AIMIM - 4 ਹੋਰ - 1
Top