Logo
Header
img

ਹਰੇਕ ਕੈਦੀ ਨੂੰ ਉਸ ਦੇ ਕੇਸ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਏਗੀ ਕਾਨੂੰਨੀ ਸੇਵਾ ਅਥਾਰਟੀ - ਜਿਲ੍ਹਾ ਸ਼ੈਸ਼ਨ ਜੱਜ

ਅੰਮ੍ਰਿਤਸਰ 2 ਨਵੰਬਰ 2022:— ਜਿਲ੍ਹਾ ਤੇ ਸ਼ੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਨੇ ਦੱਸਿਆ ਕਿ ਅਸੀਂ ਜੇਲ੍ਹ ਵਿੱਚ ਬੰਦ ਹਰੇਕ ਕੈਦੀ ਅਤੇ ਹਵਾਲਾਤੀ ਨੂੰ ਉਸ ਦੇ ਕੇਸ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ, ਜਿਸ ਤਹਿਤ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਵਲੰਟੀਅਰ ਅਤੇ ਅੰਮ੍ਰਿਤਸਰ ਲਾਅ ਕਾਲਜ ਦੇ ਵਿਦਿਆਰਥੀ ਕੇਂਦਰੀ ਜੇਲ੍ਹ ਵਿੱਚ ਜਾ ਕੇ ਹਰੇਕ ਕੈਦੀ ਦੀ ਜਾਣਕਾਰੀ ਇਕੱਤਰ ਕਰਨਗੇ ਅਤੇ ਉਨਾਂ ’ਤੇ ਚੱਲ ਰਹੇ ਕੇਸ ਦੀ ਜਾਣਕਾਰੀ ਉਨਾਂ ਨੂੰ ਦੇਣਗੇ। ਸ੍ਰੀਮਤੀ ਰੰਧਾਵਾ ਨੇ ਦੱਸਿਆ ਕਿ ਜੇਲ੍ਹ ਵਿੱਚ ਤਕਰੀਬਨ 3300 ਕੈਦੀ ਅਤੇ ਹਵਾਲਾਤੀ ਹਨ। ਉਨਾਂ ਦੱਸਿਆ ਕਿ ਅਕਸਰ ਇਹ ਵੇਖਿਆ ਜਾਂਦਾ ਹੈ ਕਿ ਕਈ ਹਵਾਲਾਤੀਆਂ ਨੂੰ ਉਨਾਂ ਉੱਪਰ ਚੱਲ ਰਹੇ ਕੇਸ ਦੀ ਮੁੱਢਲੀ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਕਿਸ ਜ਼ੁਰਮ ਵਿੱਚ ਜੇਲ੍ਹ ਵਿੱਚ ਹਨ ਅਤੇ ਉਨਾਂ ਦਾ ਕੇਸ ਕਿਹੜੇ ਪੜਾਅ ਉੱਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਨਾਂ ਦੇ ਪਰਿਵਾਰ ਵਲੋਂ ਜਾਂ ਕਿਸੇ ਹੋਰ ਸੰਗੀ ਸਾਥੀ ਵਲੋਂ ਉਸ ਦੇ ਕੇਸ ਦੀ ਪੈਰਵੀ ਲਈ ਕੋਈ ਵਕੀਲ ਕੀਤਾ ਗਿਆ ਹੈ ਜਾਂ ਨਹੀਂ। ਉਸ ਵਕੀਲ ਨੇ ਉਸ ਦੀ ਜ਼ਮਾਨਤ ਅਰਜੀ ਲਗਾਈ ਜਾਂ ਨਹੀਂ। ਉਨਾਂ ਕਿਹਾ ਕਿ ਰਾਸ਼ਟਰੀ ਕਾਨੂੰਨੀ ਸੇਵਾ ਅਥਾਰਟੀ ਅਤੇ ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾ ਅਨੁਸਾਰ ਵਕੀਲਾਂ ਅਤੇ ਲਾਅ ਵਿਦਿਆਰਥੀਆਂ ਦੀਆਂ ਟੀਮਾਂ ਬਣਾ ਕੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਭੇਜੀਆਂ ਜਾ ਰਹੀਆਂ ਹਨ, ਜੋ ਕਿ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਹਨਾ ਦੇ ਕੇਸਾਂ ਦੀ ਸਥੀਤੀ (Case Status) ਅਤੇ ਕੇਸ ਸਬੰਧੀ ਹੋਰ ਤੱਥਾਂ ਪ੍ਰਤੀ ਜਾਣੂ ਕਰਵਾਉਣਗੀਆਂ। ਇਸ ਦੇ ਨਾਲ ਹੀ ਹਵਾਲਾਤੀਆਂ ਅਤੇ ਕੈਦੀਆਂ ਨੂੰ (Case Information Card) ਵੀ ਬਣਾ ਕੇ ਦਿੱਤੇ ਜਾਣਗੇ ਤਾਂ ਜੋ ਉਹਨਾ ਨੂੰ ਆਪਣੇ ਕੇਸ ਪ੍ਰਤੀ ਸਹੀ ਜਾਣਕਾਰੀ ਹੋਵੇ ਅਤੇ ਜੋ ਹਵਾਲਾਤੀ ਜਾਂ ਕੈਦੀ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਨਹੀ ਨਿਯੁਕਤ ਕਰ ਸਕਦੇ, ਉਹਨਾਂ ਨੂੰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵਲੋ ਮੁਫਤ ਵਕੀਲ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆ ਜਾਣ ਗਿਆ। ਇਸ ਮੌਕੇ ਸ਼੍ਰੀ ਪੁਸ਼ਪਿੰਦਰ ਸਿੰਘ ਚੀਫ ਜੂਡੀਸ਼ਿਅਲ ਮੇਜੀਸਟ੍ਰੈਟ, ਅੰਮ੍ਰਿਤਸਰ ਵੀ ਹਾਜ਼ਰ ਸਨ।
Top