Logo
Header
img

ਹਰਿਆਵਲ ਪੰਜਾਬ ਸੁਸਾਇਟੀ ਨੇ ਪੰਜਾਬ ਵਿੱਚ ਲਗਾਏ 10 ਲੱਖ ਪੌਦੇ - ਪੁਨੀਤ ਖੰਨਾ

ਅੰਮ੍ਰਿਤਸਰ, 18 ਨਵੰਬਰ 2022 ( )- ਹਰਿਆਵਲ ਪੰਜਾਬ ਵੱਲੋਂ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਪਹਿਲਾ ਹਰਿਆਵਲ ਮੇਲਾ 20 ਨਵੰਬਰ 2022 ਨੂੰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਰੁੱਖ ਲਗਾਓ, ਪਾਣੀ ਬਚਾਓ, ਪੋਲੀਥੀਨ ਸੁੱਟੋ ਥੀਮ ’ਤੇ ਆਧਾਰਿਤ ਹੈ। ਹਰਿਆਵਲ ਪੰਜਾਬ ਨੇ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬ ਵਿੱਚ 10 ਲੱਖ ਤੋਂ ਵੱਧ ਰੁੱਖ ਲਗਾਏ ਹਨ। ਪਾਣੀ ਦੀ ਸੰਭਾਲ ਅਤੇ ਰਹਿੰਦ-ਖੂੰਹਦ ਦੇ ਪ੍ਰਬੰਧਨ ’ਤੇ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹਰਿਆਵਲ ਪੰਜਾਬ ਦੇ ਸੂਬਾਈ ਕੋ-ਆਰਡੀਨੇਟਰ ਪੁਨੀਤ ਖੰਨਾ ਨੇ ਦੱਸਿਆ ਕਿ ਹਰਿਆਵਲ ਮੇਲੇ ਦਾ ਮਕਸਦ ਪ੍ਰਦਰਸ਼ਨੀ ਰਾਹੀਂ ਹਰ ਘਰ ਤੱਕ ਵਾਤਾਵਰਨ ਦੀ ਸੰਭਾਲ ਲਈ ਵਾਤਾਵਰਨ ਦੇ ਪੂਰਕ ਵਿਕਲਪਾਂ ਨੂੰ ਪਹੁੰਚਾ ਕੇ ਹਰ ਘਰ ਨੂੰ ਗਰੀਨ ਹਾਊਸ ਬਣਾਉਣਾ ਹੈ। ਉਨ੍ਹਾਂ ਹਰਿਆਵਲ ਮੇਲੇ ਵਿੱਚ ਪੰਜਾਬ ਨੂੰ ਹਰਿਆ ਭਰਿਆ ਪੰਜਾਬ ਬਣਾਉਣ ਦੀ ਇਸ ਪਵਿੱਤਰ ਮੁਹਿੰਮ ਵਿੱਚ ਸਭ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਾਣੀ ਦੀ ਸੰਭਾਲ ਲਈ ਉਨ੍ਹਾਂ ਦੱਸਿਆ ਕਿ ਵਨ ਡਿਸਟ੍ਰਿਕਟ ਵਨ ਵਾਟਰ ਸੋਰਸ ਮੁਹਿੰਮ ਤਹਿਤ ਜ਼ਿਲੇ ਦੇ ਕਿਸੇ ਇੱਕ ਪਾਣੀ ਦੇ ਸੋਮੇ ਦੇ ਸੁੰਦਰੀਕਰਨ ਜਾਂ ਰਵਾਇਤੀ ਜਲ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਪਾਣੀ ਨਾਲ ਸਬੰਧਤ ਨਵੀਨਤਮ ਖੋਜਾਂ ਅਤੇ ਨਵੀਆਂ ਅਤੇ ਪੁਰਾਣੀਆਂ ਤਕਨੀਕਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਜਾ ਰਿਹਾ ਹੈ। ਸੰਸਥਾ ਦੀ ਮੀਡੀਆ ਹੈਡ ਪੂਨਮ ਖੰਨਾ ਨੇ ਦੱਸਿਅ ਕਿ ਇਹ ਮੇਲਾ ਤਕਨਾਲੋਜੀ ਦੇ ਨਾਲ ਕਲਾ ਦਾ ਸੰਪੂਰਨ ਮੇਲ ਹੈ। ਸਕੂਲਾਂ ਦੇ ਨੌਜਵਾਨ ਵਿਦਿਆਰਥੀਆਂ ਤੋਂ ਲੈ ਕੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੌਜਵਾਨ ਲੜਕੇ-ਲੜਕੀਆਂ ਤੱਕ ਨੂੰ ਅਪੀਲ ਕੀਤੀ ਹੈ ਅਤੇ ਉਨ੍ਹਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਗਈ ਹੈ।ਹਰਿਆਵਲ ਪੰਜਾਬ ਦੀ ਮੁਹਿਮ ਤਹਿਤ ਕੁਦਰਤੀ ਖੇਤੀ ਕਰਦੇ ਕਿਸਾਨਾਂ ਵੱਲੋਂ ਮਿਤੀ 19 ਅਤੇ 20 ਨਵੰਬਰ ਨੂੰ ਇਕ ਮੈਗਾ ਹਰਿਆਵਲ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕੁੱਦਰਤ ਪਖੀ ਸੰਂਵਾਦ ਰਚਾਇਆ ਜਾਵੇਗਾ। ਜਿਸ ’ਚ ਕਰੀਬ 5000-6000 ਕਿਸਾਨਾਂ, ਕੁਦਰਤੀ ਸਾਧਨਾਂ ਦੇ ਪ੍ਰੇਮੀਆਂ, ਵੱਖ -ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ, ਕਾਲਜਾਂ ਯੂਨੀਵਰਸਿਟੀਆਂ ਤੇ ਸਕੂਲਾਂ ਦੇ ਵਿਦਿਆਰਥੀਆਂ/ਅਧਿਆਪਕ, ਵਾਤਾਵਰਨ ਸਾਇੰਸਦਾਨਾਂ, ਸਿੱਖ ਸਕਾਲਰਜ, ਹਿੰਦੂ ਸਕਾਲਰਜ ਅਤੇ ਸੰਤਾਂ ਮਹਾਪੁਰਸ਼ਾਂ ਨੇ ਭਾਗ ਲੈਣਾ ਹੈ ਅਤੇ ਤੀਸਰੇ ਦਿਨ ਸਪੀਕਰ ਸਾਹਿਬ ਨਾਲ ਵਿਧਾਨ ਸਭਾ ਸਕਤਰੇਤ ਚ ਕੁਦਰਤੀ ਖੇਤੀ >ਖੁਰਾਕ>ਸਿਹਤ > ਵਾਤਾਵਰਨ ਦੇ ਅੰਤਰ --ਰਿਸ਼ਤੇ ‘‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ’’ ਦੇ ਫਲਸਫੇ ਅਨੁਸਾਰ ਬਰਕਰਾਰ ਰਖੇ ਜਾਨ ਦੀ ਮੰਗ / ਸਰਕਾਰੀ ਨੀਤੀ ਤੇ ਚਰਚਾ ਹੋਵੇਗੀ। ਇਸ ਚਰਚਾ ਵਿੱਚ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਡਾਕਟਰ ਇੰਦਰਜੀਤ ਕੌਰ ਮੁਖੀ ਪਿੰਗਲਵਾੜਾ ਸੰਸਥਾ, ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ ਤੋਂ ਇਲਾਵਾ ਕਰੀਬ 10 ਵਾਤਾਵਰਣ ਸਾਇੰਸਦਾਨ ਸਰਵ ਸ੍ਰੀ ਆਦਰਸ਼ ਪਾਲ ਵਿੱਜ ਚੇਅਰਮੈਨ ਪੰਜਾਬ ਪਾਲੂਸਨ ਕੰਟਰੋਲ ਬੋਰਡ, ਰੋਹਿਤ ਮੇਹਰਾ ਕਮਿਸ਼ਨਰ ਐਮ.ਐਲ.ਏ. ਸਹਿਬਾਨ, ਕਰੀਬ ਹੋਰ 21 ਆਈ.ਏ.ਐਸ., ਡਾਕਟਰ ਪ੍ਰੋਫ਼ੇਸਰ ਖੇਤੀ ਪਤਰਕਾਰਾ ਤੇ ਉਘੇ ਕੁਦਰਤੀ ਖੇਤੀ ਕਿਸਾਨਾ ਵਲੋਂ ਭਾਗ ਲਿਆ ਜਾਵੇਗਾ ਅਤੇ ਨਵੀਂ ਸਰਕਾਰ ਤੋ ਕਾਫੀ ਕੁਝ ਨਵਾ ਕੀਤਾ ਜਾਨ ਦੀ ਤਵ੍ਰਕੋੰ ਕੀਤੀ ਜਾ ਰਹੀ ਹੈ।
Top