Logo
Header
img

ਕਿਸਾਨ ਖੇਤੀ ਵਿਭਿੰਨਤਾ ਅਪਨਾਉਣ ਤਾਂ ਸਰਕਾਰ ਹਰ ਤਰ੍ਹਾਂ ਨਾਲ ਮਦਦ ਕਰੇਗੀ-ਚੇਅਰਮੈਨ

ਕਣਕ ਝੋਨੇ ਦਾ ਬਦਲ ਲੱਭਣਾ ਸਮੇਂ ਦੀ ਮੁੱਖ ਮੰਗ- ਮਿਆਦੀਆਂ ਅੰਮਿ੍ਤਸਰ, 17 ਜਨਵਰੀ 2023--ਸ ਜਸਪ੍ਰੀਤ ਸਿੰਘ ਜਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਦੀ ਪਹਿਲਕਦਮੀ ਨਾਲ ਅੱਜ ਰਾਜਾਸਾਂਸੀ ਵਿਖੇ ਖੇਤੀਬਾੜੀ, ਬਾਗਬਾਨੀ ਅਤੇ ਸਹਿਕਾਰੀ ਬੈਂਕ ਦੇ ਮਾਹਿਰਾਂ ਵੱਲੋਂ ਲਗਾਏ ਗਏ ਜਾਗਰੂਕਤਾ ਕੈਂਪ, ਜਿਸ ਵਿੱਚ ਇਲਾਕੇ ਦੇ ਕਿਸਾਨਾਂ ਅਤੇ ਪਿੰਡਾਂ ਦੇ ਮਜ਼ਦੂਰਾਂ ਨੇ ਬੜੇ ਉਤਸਾਹ ਨਾਲ ਹਿੱਸਾ ਲਿਆ ਨੂੰ ਸੰਬੋਧਨ ਕਰਦੇ ਸ ਬਲਦੇਵ ਸਿੰਘ ਮਿਆਦੀਆਂ ਚੇਅਰਮੈਨ ਪਨਸੀਡ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਕਣਕ ਝੋਨੇ ਦੀ ਫਸਲਾਂ ਦਾ ਬਦਲ ਲੱਭਣ ਅਤੇ ਆਪਣੇ ਇਲਾਕੇ ਦੀ ਮੰਗ ਅਨੁਸਾਰ ਉਸ ਦੀ ਖੇਤੀ ਕਰਨ। ਉਨ੍ਹਾਂ ਕਿਹਾ ਕਿ ਮੁਨਾਫ਼ੇ ਦੀ ਖੇਤੀ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਇਹ ਬੇਹੱਦ ਜਰੂਰੀ ਹੈ। ਇਸ ਮੌਕੇ ਚੇਅਰਮੈਨ ਸ ਜਸਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਉਤਸਾਹਿਤ ਕਰਦੇ ਕਿਹਾ ਕਿ ਉਹ ਵਪਾਰਕ ਖੇਤੀ ਵੱਲ ਆਉਣ ਤਾਂ ਅਸੀਂ ਹਰ ਸੰਭਵ ਮਦਦ ਸਰਕਾਰ ਦੀ ਤਰਫੋਂ ਕਰਾਂਗੇ। ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨੇ ਆਪਣੀਆਂ ਆਪਣੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਇਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ.ਐਸ. ਇਕਬਾਲ ਸਿੰਘ ਭੁੱਲਰ ਲੋਕ ਸਭਾ ਇੰਚਾਰਜ ਅੰਮ੍ਰਿਤਸਰ, ਸੀਮਾ ਸੋਢੀ ਮੀਤ ਪ੍ਰਧਾਨ ਇਸਤਰੀ ਵਿੰਗ ਨੇ ਕੈਂਪ ਵਿਚ ਸ਼ਿਰਕਤ ਕੀਤੀ। ਮਾਹਿਰਾਂ ਨੇ ਕਿਸਾਨਾਂ ਨੂੰ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਸਕਾਰਾਤਮਕ ਹੁਲਾਰਾ ਦੇਣ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ।
Top