Logo
Header
img

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੈਗਾ ਸੇਵਾਵਾਂ ਕੈਂਪ 10 ਨਵੰਬਰ ਨੂੰ

ਅੰਮ੍ਰਿਤਸਰ 7 ਨਵੰਬਰ 2022 ਕੰਪੇਨ ‘ਹੱਕ ਹਮਾਰਾ ਬੀ ਹੈ ਤੋ ਹੈ @75’ ਦੋਰਾਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਮੈਗਾ ਸੇਵਾਵਾਂ ਕੈਂਪ 10 ਨਵੰਬਰ ਨੂੰ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਅੰਮ੍ਰਿਤਸਰ ਦੀ ਗਰਾਉਂਡ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਪੁਸ਼ਪਿੰਦਰ ਸਿੰਘ ਚੀਫ ਜੂਡੀਸ਼ਿਅਲ ਮੇਜੀਸਟ੍ਰੈਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦੱਸਿਆ ਕਿ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਿਉ ਦਿੱਲੀ ਅਤੇ ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾ ਅਨੁਸਾਰ 1 ਨਵੰਬਰ 2022 ਨੂੰ ਕੰਪੇਨ (ਹੱਕ ਹਮਾਰਾ ਬੀ ਹੈ ਤੋ ਹੈ075) ਦੇ ਤਹਿਤ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਮੁਹਿੰਮ 1 ਨਵੰਬਰ ਤੋਂ 11 ਨਵੰਬਰ 2022 ਤੱਕ ਚੱਲੇਗੀ। ਇਸ ਮੁਹਿੰਮ ਦੇ ਤਹਿਤ ਹੀ “Empowerment of Citizens through Legal Awareness and Outreach & Haq_Humara_bhi_to_hai@75 (31st October 2022 to 13th November, 2022)” ਦੇ ਤਹਿਤ ਮੈਗਾ ਸੇਵਾਵਾਂ ਕੈਂਪ ਮਿਤੀ 10 ਨਵੰਬਰ ਨੂੰ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਅੰਮ੍ਰਿਤਸਰ ਦੀ ਗਰਾਉਂਡ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਵੱਖ ਵੱਖ ਪੰਜਾਬ ਸਰਕਾਰ ਦੇ ਅਦਾਰੇ ਆਪਣਾ ਸਟਾਲ ਲਗਾਉਣਗੇ ਅਤੇ ਆਮ ਜਨਤਾ ਨੂੰ ਸਰਕਾਰ ਵੱਲੋਂ ਚਲਾਇਆ ਜਾ ਰਹਿਆ ਸਕੀਮਾਂ ਪ੍ਰਤੀ ਜਾਗਰੁਕ ਕਰਨਗੇ ਅਤੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਮੁਹਿੰਮ ਵਿੱਚ ਪੰਜਾਬ ਸਰਕਾਰ ਦੇ ਅਧਾਰੇ ਜਿਵੇਂ ਕਿ ਸਿਵਲ ਸਰਜਨ, ਖੇਤੀਬਾੜੀ, ਵਿਕਾਸ ਤੇ ਪੰਚਾਇਤ, ਜਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ, ਜਿਲ੍ਹਾ ਸਮਾਜਿਕ ਸੁਰਖਿਆ ਦਫਤਰ, ਜਿਲ੍ਹਾ ਪ੍ਰੋਗਰਾਮ ਦਫਤਰ, ਜਿਲ੍ਹਾ ਭਲਾਈ ਦਫਤਰ, ਜਿਲ੍ਹਾ ਸਿਖਿਆ ਦਫਤਰ, ਜਿਲ੍ਹਾ ਸੇਨਿਕ ਭਲਾਈ ਦਫਤਰ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ, ਜਲ ਸਪਲਾਈ ਅਤੇ ਸੇਨੀਟੇਸ਼ਨ ਵਿਭਾਗ, ਲੇਬਰ ਕਮਿਸ਼ਨਰ, ਜਿਲ੍ਹਾ ਮਿਸ਼ਨ ਮੈਨੇਜਰ (ਸਕਿਲਡ ਡਿਵੇਲਪਮੈਂਟ), ਜਿਲ੍ਹਾ ਰੋਜਗਾਰ ਦਫਤਰ, ਜਿਲ੍ਹਾ ਮਾਲ ਦਫਤਰ, ਜਿਲ੍ਹਾ ਉਦਯੋਗ ਕੇਂਦਰ ਵੱਲੋਂ ਭਾਗ ਲਿੱਤਾ ਜਾ ਰਿਹਾ ਹੈ। ਆਮ ਜਨਤਾ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਵੱਧ ਤੋਂ ਵੱਧ ਇਸ ਮੁਹਿੰਮ ਦੀਆਂ ਸੇਵਾਵਾਂ ਦਾ ਲਾਭ ਲੇਣ ਲਈ ਉਕਤ ਕੈਂਪ ਵਿੱਚ ਆਉ।
Top