Logo
Header
img

ਸ੍ਰੀ ਮੁਕਤਸਰ ਸਾਹਿਬ ਵਿਖੇ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ 1 ਨਵੰਬਰ 
ਭਾਰਤ ਸਰਕਾਰ ਦੇ ਅਦਾਰੇ ਸੈਂਟਰਲ ਵਿਜੀਲੈਂਸ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਸ੍ਰੀ ਵਰਿੰਦਰ ਕੁਮਾਰ, ਆਈ.ਪੀ.ਐਸ, ਚੀਫ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਵਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸਾ ਦੀ ਪਾਲਣਾ ਕਰਦੇ ਹੋਏ ਸ੍ਰੀ ਹਰਪਾਲ ਸਿੰਘ, ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਰੇਜ ਬਠਿੰਡਾ ਦੀ ਰਹਿਨੁਮਾਈ ਹੇਠ ਸ੍ਰੀ ਸੰਦੀਪ ਸਿੰਘ ਉਪ ਕਪਤਾਨ ਪੁਲਿਸ, ਵਿਜੀਲੈਸ ਬਿਊਰੋ, ਯੂਨਿਟ ਸ੍ਰੀ ਮੁਕਤਸਰ ਸਾਹਿਬ ਵਲੋਂ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਹਫਤਾ ਮਨਾਉਦੇ ਹੋਏ ਅੱਜ ਰੈਡ ਕਰਾਸ, ਸ੍ਰੀ ਮੁਕਤਸਰ ਸਾਹਿਬ ਵਿਖੇ ਭ੍ਰਿਸ਼ਟਾਚਾਰ ਰੋਕੂ ਜਾਗਰੂਕਤਾ ਸੈਮੀਨਰ ਦਾ ਆਯੋਜਨ ਕੀਤਾ ਗਿਆ। ਭ੍ਰਿਸ਼ਟਾਚਾਰ ਰੋਕੂ ਜਾਗਰੂਕ ਸੈਮੀਨਰ ਦੋਰਾਨ ਲੋਕਾ ਨੂੰ ਭ੍ਰਿਸ਼ਟਾਚਾਰ ਪ੍ਰਤੀ ਜਾਗਰੂਕ ਕਰਦੇ ਹੋਏ ਵਿਜੀਲੈਂਸ ਬਿਊਰੋ, ਦੇ ਕੰਮ-ਕਾਜ ਅਤੇ ਕਾਰਜਪ੍ਰਣਾਲੀ ਬਾਰੇ ਲੋਕਾ ਨੂੰ ਜਾਣੂ ਕਰਵਾਇਆ ਗਿਆ ਸ੍ਰੀ ਜਗਦੀਪ ਸਿੰਘ (ਕਾਕਾ ਬਰਾੜ) ਐਮ.ਐਲ.ਏ ਸ੍ਰੀ ਮੁਕਤਸਰ ਸਾਹਿਬ ਨੇ ਇਸ ਸੈਮੀਨਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਯਤਨਸੀਲ ਹੈ ਅਤੇ ਸਰਕਾਰ ਵਲੋਂ ਭ੍ਰਿਸ਼ਟਾਚਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਜਾਇਜ ਕੰਮ ਕਰਵਾਉਣ ਲਈ ਕਿਸੇ ਵੀ ਵਿਅਕਤੀ ਨੂੰ ਰਿਸ਼ਵਤ ਨਾ ਦੇਣ, ਜੇਕਰ ਕੋਈ ਵਿਅਕਤੀ ਪੈਸਿਆਂ ਦੀ ਮੰਗ ਕਰਦਾ ਹੈ ਤਾਂ ਇਸ ਦੀ ਸੂਚਨਾਂ ਵਿਜੀਲੈਂਸ ਵਿਭਾਗ ਜਾਂ ਸਰਕਾਰ ਨੂੰ ਜਰੂਰ ਦੇਣ। ਉਹਨਾਂ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਦੇ ਕੰਮਾ ਜਿਵੇ ਕਿ ਸਰਕਾਰੀ ਅਧਿਕਾਰੀ/ਕ੍ਰਮਚਾਰੀਆ ਵਲੋ ਸਰਕਾਰੀ ਕੰਮ ਬਦਲੇ ਰਿਸ਼ਵਤ ਲੈਣ ਤੇ ਉਸਨੂੰ ਰੰਗੇ ਹੱਥੀ ਕਾਬੂ ਕਰਵਾਉਣਾ, ਸਰਕਾਰੀ ਵਲੋ ਕਰਵਾਏ ਜਾਦੇ ਵਿਕਾਸ ਕਾਰਜਾ (ਜਿਵੇ ਕਿ ਸੜਕਾ ਦਾ ਨਿਰਮਾਣ, ਸਰਕਾਰੀ ਇਮਾਤਰਾ ਦਾ ਨਿਰਮਾਣ, ਪੰਚਾਇਤੀ ਫੰਡਾ/ਗ੍ਰਾਟਾ ਵਿੱਚ ਘਪਲੇਬਾਜੀ ਸਬੰਧੀ, ਸਰਕਾਰੀ ਏਜੰਸੀਆ ਜਿਵੇਂ ਕਿ ਮਾਰਕਫੈਡ, ਪਨਗਰੇਨ, ਵੇਅਰਹਾਊਸ, ਪਨਸਪ, ਐਫ.ਸੀਆਈ ਵਲੋ ਜੇਕਰ ਸਰਕਾਰੀ ਗੋਦਾਮਾ ਵਿੱਚ ਸਟੋਰ ਸਰਕਾਰੀ ਕਣਕ ਵਿੱਚ ਕੋਈ ਹੇਰਾਫੇਰੀ ਕੀਤੀ ਗਈ ਹੋਵੇ, ਤਾਂ ਇਸ ਸਬੰਧੀ ਸੂਚਨਾਂ ਤੁਰੰਤ ਵਿਜੀਲੈਸ ਬਿਊਰੋ ਨੂੰ ਦੇਣ ਲਈ ਸ੍ਰੀ ਸੰਦੀਪ ਸਿੰਘ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸ੍ਰੀ ਕੁਲਦੀਪ ਸਿੰਘ ਡੀ.ਐਸ.ਪੀ ਕਰਾਇਮ ਅਗੈਸਟ ਵੋਮੈਨ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਜਗਦੀਸ਼ ਕੁਮਾਰ ਡੀ.ਐਸ.ਪੀ., ਸਬ ਡਵੀਜਨ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੁਰਵਿੰਦਰ ਸਿੰਘ ਵਿਰਕ, ਨਾਇਬ ਤਹਿਸੀਲਦਾਰ, ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਜਿਲ੍ਹੇ ਦੇ ਵੱਖ-ਵੱਖ ਵਿਭਾਗਾ ਦੇ ਕ੍ਰਮਚਾਰੀਆ, ਸਮਾਜਿਕ ਸੰਸਥਾਵਾ ਦੇ ਨੁਮਾਇੰਦਿਆ, ਸ੍ਰੀ ਮੁਕਤਸਰ ਸਾਹਿਬ ਦੇ ਮੋਹਤਬਰ ਵਿਅਕਤੀਆ, ਗੋਰਮਿੰਟ ਕਾਲਜ ਦੇ ਵਿਦਿਆਰਥੀਆ ਅਤੇ ਅਧਿਆਪਕ ਸਹਿਬਾਨਾ, ਆਮ ਪਬਲਿਕ ਨੇ ਸਿਰਕਤ ਕੀਤੀ। ਸੈਮੀਨਰ ਦੀ ਸੁਰੂਆਤ ਇੰਸਪੈਕਟਰ ਅਮਨਦੀਪ ਸਿੰਘ ਵਿਜੀਲੈਂਸ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਲੋ ਕਰਦੇ ਹੋਏ ਹਾਜ਼ਰ ਆਏ ਵਿਅਕਤੀਆ ਦਾ ਵਿਜੀਲੈਂਸ ਬਿਊਰੋ ਦੀ ਤਰਫੋ ਜੀ ਆਇਆ ਆਖਿਆ ਅਤੇ ਹੋਲਦਾਰ ਜਗਦੀਪ ਸਿੰਘ ਰੀਡਰ ਡੀ.ਐਸ.ਪੀ ਵਿਜੀਲੈਂਸ ਵਲੋ ਬਿਊਰੋ ਦੇ ਕੰਮ-ਕਾਜ ਪ੍ਰਤੀ ਲੋਕਾ ਨੂੰ ਜਾਣੂ ਕਰਵਾਇਆ। ਸੈਮੀਨਰ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀ ਕਾਲਾ ਸਿੰਘ ਬੇਦੀ ਵਲੋਂ ਨਿਭਾਈ ਗਈ।ਸੈਮੀਨਰ ਦੀ ਸਮਾਪਤੀ ਸਮੇ ਸ੍ਰੀ ਸੰਦੀਪ ਸਿੰਘ ਡੀ.ਐਸ.ਪੀ ਸਾਹਿਬ ਵਲੋ ਹਾਜਰ ਆਏ ਸਮੂਹ ਵਿਅਕਤੀਆ ਦਾ ਧੰਨਵਾਦ ਕੀਤਾ।ਸੈਮੀਨਰ ਵਿੱਚ ਏ.ਐਸ.ਆਈ ਮੁਖਤਿਆਰ ਸਿੰਘ, ਹੋਲਦਾਰ ਗੁਰਤੇਜ ਸਿੰਘ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਮੁਕਤਸਰ, ਹੋਲਦਾਰ ਹਰਅੰਮ੍ਰਿਤ ਪ੍ਰਕਾਸ਼, ਹੋਲਦਾਰ ਗੁਰਕੀਰਤ ਸਿੰਘ, ਹੋਲਦਾਰ ਕਰਨੈਲ ਸਿੰਘ, ਸ੍ਰੀਮਤੀ ਅਮਨਦੀਪ ਕੌਰ ਸਟੈਨੋ ਵੀ ਹਾਜਰ ਸਨ।
Top