Logo
Header
img

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਪਿੰਡਾ ਵਿੱਚ ਪੇਨ ਇੰਡੀਆ ਜਾਗਰੁਕਤਾ ਮੁਹਿਮ ਦੀ ਸ਼ੁਰੁਆਤ:- ਸ੍ਰ

ਅੰਮ੍ਰਿਤਸਰ 1 ਨਵੰਬਰ 2022:--ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਮਾਨਯੋਗ ਜਿਲ੍ਹਾ ਅਤੇ ਸੇਸ਼ਨਜ਼ ਜੱਜ ਸ਼੍ਰੀ ਮਤੀ ਹਰਪੀ੍ਰਤ ਕੌਰ ਰੰਧਾਵਾ ਦੀਆਂ ਹਦਾਇਤਾ ਅਨੁਸਾਰ ਅੱਜ ਮਿਤੀ 01 ਅਕਤੂਬਰ 2022 ਨੂੰ ਕੰਪੇਨ (ਹੱਕ ਹਮਾਰਾ ਬੀ ਹੈ ਤੋ ਹੈ @75) ਦੇ ਤਹਿਤ ਪੈਨ ਇੰਡੀਆਂ ਜਾਗਰੁਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਇਸ ਮੁਹਿੰਮ ਦੇ ਤਹਿਤ ਅੱਜ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੁਆਰਾ ਵੱਖ ਵੱਖ ਪਿੰਡਾ ਵਿੱਚ ਕੇੱਦਰ ਸਰਕਾਰ, ਰਾਜ ਸਰਕਾਰ, ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਲੋਕ ਹਿੱਤ ਵਾਸਤੇ ਚਲਾਈਆ ਜਾ ਰਹੀਆ ਸਕੀਮਾਂ ਪ੍ਰਤੀ ਜਾਗਰੁਕਤਾ ਮੁਹਿੰਮ ਦੀ ਸ਼ੁਰੁਆਤ ਕੀਤੀ ਗਈ ਅਤੇ ਸੈਮੀਨਾਰ ਵਿਚ ਲਾਅ ਵਿਦਿਆਰਥੀ (ਖਾਲਸਾ ਕਾਲਜ ਆਫ ਲਾਅ) ਅਤੇ ਵਕੀਲਾਂ, ਸੋਸ਼ਲ ਵਰਕਰਾਂ ਵੱਲੋ ਭਾਗ ਲਿਆ ਜਾ ਰਿਹਾ ਹੈ। ਇਸ ਜਾਗਰੁਕਤਾ ਅਭਿਆਨ ਸਬੰਧੀ ਸ਼੍ਰੀ ਪੁਸ਼ਪਿੰਦਰ ਸਿੰਘ ਚੀਫ ਜੂਡੀਸ਼ਿਅਲ ਮੇਜੀਸਟ੍ਰੈਟ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਜ਼ਾਦੀ ਦਾ ਅੰਮਿਰਤ ਮਹਾਂੳਤਸਵ ਅਤੇ ਲੀਗਲ ਸਰਵਿਸਜ਼ ਹਫਤਾਂ ਦੇ ਤਹਿਤ ਅੰਮ੍ਰਿਤਸਰ ਵਿੱਚ ਵੱਖ ਵੱਖ ਜਗ੍ਹਾ, ਪਿੰਡਾਂ ਵਿਖੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੁਹਿੰਮ ਵਿੱਚ ਆਮ ਜਨਤਾ ਨੂੰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੀਆਂ ਸਕੀਮਾਂ ਅਤੇ ਮੁਫਤ ਕਾਨੂੰਨੀ ਸੇਵਾਵਾਂ ਦੇ ਹੱਕਦਾਰ ਕੌਣ ਕੌਣ ਹਨ ਸਬੰਧੀ ਜਾਗਰੁਕਤਾ ਸਬੰਧੀ ਜਾਣਕਾਰੀ ਵੀ ਮੁਹਈਆਂ ਕਾਰਵਾਈ ਗਈ।ਇਸ ਦੇ ਨਾਲ ਹੀ ਕਾਨੂੰਨੀ ਸੇਵਾਵਾਂ ਦੇ ਟੋਲ ਫਰੀ ਨੰਬਰ 1968 ਬਾਰੇ ਵੀ ਜਾਗਰੁਕ ਕੀਤਾ ਗਿਆ।
Top