Logo
Header
img

ਕਾਂਗਰਸੀ MP ਸਾਹੂ ਦੇ ਟਿਕਾਣਿਆਂ 'ਤੇ ਛਾਪੇਮਾਰੀ ਜਾਰੀ, ਹੁਣ ਤੱਕ 225 ਕਰੋੜ ਦੀ ਨਕਦੀ ਬਰਾਮਦ

ਭੁਵਨੇਸ਼ਵਰ/ਰਾਂਚੀ- ਇਕ ਸ਼ਰਾਬ ਬਣਾਉਣ ਵਾਲੀ ਕੰਪਨੀ ਖਿਲਾਫ ਟੈਕਸ ਚੋਰੀ ਦੇ ਮਾਮਲੇ ‘ਚ ਝਾਰਖੰਡ ਅਤੇ ਉੜੀਸਾ ‘ਚ ਕਈ ਥਾਵਾਂ ‘ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਸ਼ਨੀਵਾਰ ਨੂੰ ਚੌਥੇ ਦਿਨ ਵੀ ਜਾਰੀ ਰਹੀ। ਆਮਦਨ ਕਰ ਅਧਿਕਾਰੀਆਂ ਨੇ ਹੁਣ ਤੱਕ ਨਕਦੀ ਨਾਲ ਭਰੇ 156 ਬੈਗ ਬਰਾਮਦ ਕੀਤੇ ਹਨ, ਜਿਨ੍ਹਾਂ ‘ਚ 225 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ। ਇਨਕਮ ਟੈਕਸ ਵਿਭਾਗ ਨਾਲ ਜੁੜੇ ਸੂਤਰਾਂ ਮੁਤਾਬਕ ਇਨਕਮ ਟੈਕਸ ਅਧਿਕਾਰੀਆਂ ਦੀ ਇਕ ਟੀਮ ਸ਼ਨੀਵਾਰ ਸਵੇਰੇ ਰਾਂਚੀ ਸਥਿਤ ਧੀਰਜ ਸਾਹੂ ਦੇ ਘਰ ਤੋਂ ਤਿੰਨ ਬੈਗ ਲੈ ਕੇ ਰਵਾਨਾ ਹੋਈ। ਸੂਤਰਾਂ ਅਨੁਸਾਰ ਇਹ ਬੈਗ ਸਾਹੂ ਦੇ ਘਰੋਂ ਬਰਾਮਦ ਕੀਤੇ ਗਹਿਣਿਆਂ ਨਾਲ ਭਰੇ ਹੋਏ ਸਨ। ਆਮਦਨ ਕਰ ਵਿਭਾਗ ਨੇ ਸੰਬਲਪੁਰ, ਬੋਲਾਂਗੀਰ, ਤਿਤਿਲਾਗੜ੍ਹ, ਬੋਧ, ਸੁੰਦਰਗੜ੍ਹ, ਰੁੜਕੇਲਾ ਅਤੇ ਭੁਵਨੇਸ਼ਵਰ ਵਿੱਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਸਬੰਧੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸਮਾਚਾਰ ਏਜੰਸੀ ਪੀਟੀਆਈ ਦੇ ਅਨੁਸਾਰ ਜਦੋਂ ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ, ਜਿਸ ਦੇ ਕਥਿਤ ਤੌਰ ‘ਤੇ ਸ਼ਰਾਬ ਕੰਪਨੀ ਨਾਲ ਸਬੰਧ ਹਨ, ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਮੋਬਾਈਲ ਫੋਨ ਬੰਦ ਪਾਇਆ ਗਿਆ। ਰਾਂਚੀ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਕਰਮਚਾਰੀਆਂ ਨੇ ਦੱਸਿਆ ਕਿ ਐਮ.ਪੀ. ਮੌਜੂਦ ਨਹੀਂ ਹੈ।
Top