ਪਾਈਟੈਕਸ ਮੇਲੇ ਵਿੱਚ ਭਾਗ ਲੈਣ ਵਾਲੇ ਉਦਯੋਗਪਤੀਆਂ ਦੀ ਕਰਵਾਈ ਰਜਿਸਟ੍ਰੇਸ਼ਨ - ਜਨਰਲ ਮੈਨੇਜਰ
ਅੰਮ੍ਰਿਤਸਰ 7 ਨਵੰਬਰ 2022
ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ ਵੱਲੋ ਉਦਯੋਗਪਤੀਆਂ ਨੂੰ ਐਮ.ਐਸ.ਐਮ.ਈ ਮੰਤਰਾਲੇ ਨਾਲ ਸਬੰਧਤ ਸਕੀਮਾਂ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਂਨ ਐਮ ਐਸ ਐਮ ਈ ਲੁਧਿਆਨਾ ਤੋਂ ਡਾਇਰੈਕਟਰ ਸ੍ਰੀ ਵਰਿੰਦਰ ਸਰਮਾਂ ਅਤੇ ਪੀ.ਐਚ.ਡੀ. ਚੈਂਬਰ ਤੋਂ ਕੰਨਵੀਨਰ ਸ੍ਰੀ ਜੈਦੀਪ ਸਿੰਘ ਵਿਸੇਸ ਤੌਰ ਤੇ ਹਾਜ਼ਰ ਹੋਏ ।ਸੈਮੀਨਾਰ ਦੌਰਾਨ ਹਾਜ਼ਰ ਉਦਯੋਗਪਤੀਆਂ ਨੂੰ ਐਮ.ਐਸ.ਐਮ.ਈ ਮੰਤਰਾਲੇ ਨਾਲ ਸਬੰਧਤ ਸਕੀਮਾਂ ਦੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਜਿਸ ਵਿਚ ਮਾਰਕੀਟਿੰਗ ਅਤੇ ਪ੍ਰਕਿਊਰਮੈਂਟ ਸਕੀਮ ਤਹਿਤ ਭਾਰਤ ਸਰਕਾਰ ਵੱਲੋ ਚੁਣਿਦਾ ਨੁਮਾਇਸ਼ਾਂ/ ਮੇਲਿਆਂ ਵਿਚ ਭਾਗ ਲੈਣ ਤੇ ਇਸਤਰੀ ਉਦਮੀਆਂ ਨੂੰ 100% ਅਤੇ ਪੁਰਸ਼ ਉਦਮੀਆਂ 80% ਅਦਾਇਗੀ ਅਤੇ ਪਬਲੀਸਿਟੀ ਆਦਿ ਤੇ ਆਉਣ ਵਾਲੇ ਖਰਚ ਦੀ ਵੀ ਅਦਾਇਗੀ ਕੀਤੀ ਜਾਂਦੀ ਹੈ ।
ਜਨਰਲ ਮੈਨੇਜਰ ਉਦਯੋਗ ਸ੍ਰੀ ਮਾਨਵਪ੍ਰੀਤ ਸਿੰਘ ਨੇ ਦੱਸਿਆ ਕਿ ਪਾਈਟੈਕਸ ਮੇਲੇ ਵਿਚ ਭਾਗ ਲੈ ਰਹੇ ਉਦਯੋਗਪਤੀਆਂ ਵੱਲੋ ਲਗਾਏ ਜਾਣ ਵਾਲੇ ਸਟਾਲਾਂ ਦੀ ਕੀਮਤ ਦੀ ਐਮ.ਐਸ.ਐਮ.ਈ ਪਾਸੋਂ ਅਦਾਇਗੀ ਕਰਵਾਏ ਜਾਣ ਸਬੰਧੀ ਲੋੋੜੀਂਦੀ ਰਜਿਸਟ੍ਰੇਸ਼ਨ ਮੌਕੇ ਤੇ ਹੀ ਕਰਵਾਈ ਗਈ ਅਤੇ ਹਾਜ਼ਰ ਹੋਏ ਉਦਯੋਗਪਤੀਆਂ ਨੂੰ ਚੈਂਬਰ ਵੱਲੋ ਸਟਾਲ ਅਲਾਟ ਕੀਤੇ ਗਏ । ਸ੍ਰੀ ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਅੰਮ੍ਰਿਤਸਰ ਵੱਲੋ ਉਦਯੋਗਪਤੀਆਂ ਨੂੰ ਭਾਰਤ ਸਰਕਾਰ ਦੇ ਐਮ ਐਸ ਐਮ ਈ ਮੰਤਰਾਲੇ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਉਕਤ ਸਕੀਮਾਂ ਦਾ ਲਾਭ ਲੈਣ ਲਈ ਜਿਲ੍ਹਾ ਉਦਯੋਗ ਕੇਂਦਰ, ਨਾਲ ਸੰਪਰਕ ਕੀਤਾ ਜਾ ਸਕਦਾ ਹੈ । ਮੀਟਿੰਗ ਵਿਚ ਸ੍ਰੀ ਹਰਦੀਪ ਸਿੰਘ, ਸ੍ਰੀ ਪਿਆਰਾ ਲਾਲ ਸੇਠ, ਸ੍ਰੀ ਰਾਜੀਵ ਖੰਨਾਂ , ਸ੍ਰੀ ਅਨੂਪ ਬਾਂਸਲ, ਸ੍ਰੀ ਨਰਿੰਦਰ ਕਪੂਰ, ਸ੍ਰੀ ਦਵਿੰਦਰ ਗੁਪਤਾ, ਸ੍ਰੀ ਨਰਿੰਦਰ ਸਿੰਘ , ਸ੍ਰੀਮਤੀ ਕਨਿਕਾ ਸੱਘੜ, ਸ੍ਰੀਮਤੀ ਸਿਖਾ ਅਤੇ ਸ੍ਰੀ ਸੁਮਿਤ ਕੁਮਾਰ ਆਦਿ ਹਾਜ਼ਰ ਹੋਏ ।