Logo
Header
img

ਪ੍ਰਸਿੱਧ ਕਾਰੋਬਾਰੀ ਰਾਜਵੰਤ ਸਿੰਘ ਗਰੇਵਾਲ ਨੂੰ ਸਦਮਾ- ਜਵਾਨ ਪੁੱਤਰ ਜਗਦੇਵ ਸਿੰਘ ਸੁਰਗਵਾਸ

ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਸ. ਰਾਜਵੰਤ ਸਿੰਘ ਗਰੇਵਾਲ (ਰਿਵੇਰਾ ਰੀਜ਼ਾਰਟਸ) ਦੇ ਨੌਜਵਾਨ ਸਪੁੱਤਰ ਜਗਦੇਵ ਸਿੰਘ ਗਰੇਵਾਲ (47) ਦਾ ਅੱਜ ਸਵੇਰੇ ਸੰਖੇਪ  ਬੀਮਾਰੀ ਉਪਰੰਤ ਸਤਿਗੂਰੁ ਪਰਤਾਪ ਸਿੰਘ ਹਸਪਤਾਲ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ ਹੈ। ਉਹ 47 ਸਾਲਾਂ ਦੇ ਸਨ।

ਰਾਜਵੰਤ ਸਿੰਘ ਗਰੇਵਾਲ ਦੇ ਨਿੱਕੇ ਸਪੁੱਤਰ ਦਲਜੀਤ ਸਿੰਘ ਗਰੇਵਾਲ ਤੋਂ ਮਿਲੀ ਜਾਣਕਾਰੀ ਅਨੁਸਾਰ  ਜਗਦੇਵ ਸਿੰਘ ਦਾ ਅੰਤਿਮ ਸੰਸਕਾਰ ਮਿਤੀ 19 ਫਰਵਰੀ, 2024 ਦਿਨ ਸੋਮਵਾਰ ਸ਼ਾਮ 4 ਵਜੇ ਪਿੰਡ ਦਾਦ ਦੇ ਪੱਖੋਵਾਲ ਰੋਡ, ਲੁਧਿਆਣਾ ਸਥਿਤ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।

ਜਗਦੇਵ ਸਿੰਘ ਗਰੇਵਾਲ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ  ਸਮਾਜ ਦੇ ਵੱਖ ਵੱਖ ਵਰਗਾਂ ਵੱਲੋਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ।


Top