Logo
Header
img

ਰਾਜ ਪੱਧਰੀ ਮੁਕਾਬਲਿਆਂ ਅੰਡਰ-21,40 ਸਾਲ ਉਮਰ ਵਰਗ ਦੇ ਗਤਕਾ ਮੁਕਾਬਲੇ

ਅੰਮ੍ਰਿਤਸਰ 18 ਅਕਤੂਬਰ 2022:---ਗੁਰੂ ਕੀ ਨਗਰੀ ( ਗੁਰੂ ਨਾਨਕ ਸਟੇਡੀਅਮ ) ਵਿਖੇ ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਦੇ ਰਾਜ ਪੱਧਰੀ ਮੁਕਾਬਲਿਆਂ ਦੇ ਸਿਲਸਿਲੇ ਤਹਿਤ ਅੰਡਰ -21,40 ਸਾਲ ਉਮਰ ਵਰਗ ਦੇ ਸੂਬਾ ਪੱਧਰੀ ਗਤਕਾ ਫਾਈਨਲ ਮੁਕਾਬਲੇ ( ਲੜਕੇ ਅਤੇ ਲੜਕੀਆਂ ) ਕਰਵਾਏ ਗਏ। ਸਿੱਖੀ ਸਰੂਪ ਵਿੱਚ ਸੱਜੇ ਬੱਚੇ ਜਿੱਥੇ ਗਤਕੇ ਦੀ ਪ੍ਰਦਰਸ਼ਨੀ ਖੇਡ ਦਾ ਮੁਜਾਹਰਾ ਕਰ ਰਹੇ ਹਨ, ਉਥੇ ਨਸ਼ਿਆ ਦੀ ਦਲਦਲ ਵਿੱਚ ਫੱਸ ਕੇ ਕੁਰਾਹੇ ਪਈ ਜਵਾਨੀ ਨੂੰ ਸੁਨੇਹਾ ਵੀ ਦੇ ਰਹੇ ਹਨ।

ਪੰਜਾਬ ਗਤਕਾ ਐਸੋਸ਼ੀਏਸ਼ਨ ਦੇ ਸਹਿਯੋਗ ਨਾਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਮੌਕੇ ਪੰਜਾਬ ਗਤਕਾ ਐਸੋਸ਼ੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ ਨੇ ਇਹਨਾਂ ਰਾਜ ਪੱਧਰੀ ਗਤਕਾ ਮੁਕਾਬਲਿਆਂ ਦਾ ਸ਼ਲਾਘਾ ਕਰਦੇ ਹੋਏ ਕਿਹਾ ਕੀ ਸਿੱਖੀ ਸਰੂਪ ਤੇ ਸਿੱਖ ਜੀਵਨ ਸ਼ੈਲੀ ਦੀ ਮਿਸਾਲ ਇਹਨਾਂ ਖਿਡਾਰੀਆਂ ਤੋਂ ਲੈਣੀ ਚਾਹੀਦੀ ਹੈ। ਉਹਨਾਂ ਨੇ ਪੰਜਾਬ ਦੇ ਮੰਤਰੀ ਭਗਵੰਤ ਸਿੰਘ ਮਾਨ, ਉੱਚ ਵਿਦਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਡ ਵਿਭਾਗ ਦੇ ਮੁਖੀ ਡਾ ਰਾਜੇਸ ਧੀਮਾਨ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਤਕਾ ਖੇਡ ਨੂੰ ਪ੍ਰਫੁੱਲਤ ਕਰਨ ਤੇ ਉਤਸਾਹਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ। ਇਹ ਸਿਲਸਿਲਾ ਭਵਿੱਖ ਲਈ ਭਵਿੱਖ ਲਈ ਸਾਰਥਕ ਸਿੱਧ ਹੋਵੇਗਾ ਨਾਲ ਹੀ ਇਸ ਮੌਕੇ ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਪੰਜਾਬ ਗਤਕਾ ਐਸੋਸ਼ੀਏਸ਼ਨ ਅਤੇ ਗਤਕਾ ਫੇਡਰੇਸਨ ਆੱਫ ਇੰਡੀਆ ਵਲੋਂ ਸਮੂਹ ਜੇਤੂ ਖਿਡਾਰੀਆਂ ਨੂੰ ਵਧਾਈਆਂ ਦੇਂਦਿਆਂ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਤਕਾ ਇਕ ਅਜਿਹੀ ਖੇਡ ਹੈ ਜੋ ਖੇਡ ਖੇਤਰ ਦੇ ਨਾਲ-ਨਾਲ ਨੈਤਿਕਤਾ ਅਤੇ ਜੀਵਨਸ਼ੈਲੀ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੀ ਹੈ। ਗਤਕਾ ਪੁਰਾਤਨ ਸਿੱਖ ਸ਼ਸਤਰ ਵਿਦਿਆ ਦਾ ਅੰਗ ਹੈ ਜੋ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਪੰਜਾਬ ਗਤਕਾ ਐਸੋਸ਼ੀਏਸ਼ਨ ਅਤੇ ਗਤਕਾ ਫੈਡਰੇਸਨ ਆੱਫ ਇੰਡੀਆ ਲਗਾਤਾਰ 16 ਸਾਲ ਤੋਂ ਕੰਮ ਤਰ ਰਹੀ ਹੈ।

ਇਸ ਦੇ ਨਾਲ ਹੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਵਲੋ ਵੀ ਪੰਜਾਬ ਸਰਕਾਰ ਵਲੋ ਕਰਵਾਏ ਜਾ ਰਹੇ ਖੇਡਾ ਵਤਨ ਪੰਜਾਬ ਦੀਆ ਚੈਂਪੀਅਨਸਿਪ ਤਹਿਤ ਕਰਵਾਏ ਜਾ ਰਹੇ ਗਤਕਾ ਮੁਕਾਬਲੇਆ ਦੀ ਸ਼ਲਾਘਾ ਗਈ ਅਤੇ ਕਿਹਾ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋ ਦੂਸਰੀਆ ਖੇਡਾ ਵਾਗ ਗਤਕਾ ਖੇਡ ਨੂੰ ਵੀ ਨੈਸ਼ਨਲ ਪੱਧਰ ਅਤੇ ਵਿਸਵ ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਲਈ ਕੰਮ ਕਰ ਰਹੀ ਹੈ, ਖੇਡਾ ਵਤਨ ਪੰਜਾਬ ਦੀਆ ਚੈਂਪੀਅਨਸਿਪ ਵਿਚ  ਪੰਜਾਬ ਸਰਕਾਰ ਵੱਲੋ  ਗਤਕਾ ਖੇਡ ਨੂੰ ਸ਼ਾਮਲ ਕਰਨ ਤੇ ਧੰਨਵਾਦ ਕਰਦੇ ਹਾ.

ਅੱਜ ਦੇ ਮੁਕਾਬਲਿਆਂ ਵਿੱਚੋ ਅੰਡਰ 21 ਉਮਰ ਵਰਗ ਵਿੱਚ ਵਿਅਕਤੀਗਤ ਪ੍ਰਦਰਸਨ ਵਿਚ ਹੁਸਿਆਰਪੁਰ ਪਹਿਲੇ , ਮਲੇਰਕੋਟਲਾ ਦੂਜੇ ਅਤੇ ਨਵਾਂ ਸਹਿਰ ਤੀਜੇ ਸਥਾਨ ਤੇ ਰਿਹਾ , ਇਸੇ ਤਰ੍ਹਾਂ ਟੀਮ ਪ੍ਰਦਰਸਨੀ ਵਿੱਚ ਲੁਧਿਆਣਾ ਨੇ ਪਹਿਲਾ, ਕਪੂਰਥਲਾ ਨੇ ਦੂਜਾ ਅਤੇ ਤੀਜਾ ਸਥਾਨ ਬਰਨਾਲਾ ਅਤੇ ਮੋਗਾ ਨੇ ਪ੍ਰਾਪਤ ਕੀਤਾ।

ਇਸ ਮੋਕੇ ਖੇਡਾ ਵਤਨ ਪੰਜਾਬ ਦੀਆ ਚੈਂਪੀਅਨਸਿਪ ਦੋਰਾਨ ਚਲ ਰਹੇ ਗਤਕਾ ਮੁਕਾਬਲੇਆ ਦੋਰਾਨ ਪੰਜਾਬ ਗਤਕਾ ਐਸੋਸੀਏਸ਼ਨ ਦੀ 50 ਮੈਬਰੀ ਰੈਫਰੀ ਕੋਸਲ ਦੀ ਟੀਮ ਸੇਵਾਵਾ ਦੇ ਰਹੀ ਹੈ, ਇਹਨਾਂ ਵਿੱਚ ਕਨਵੀਨਰ ਮਨਵਿੰਦਰ ਸਿੰਘ , ਕਨਵੀਨਰ ਹਰਮਨਜੋਤ ਸਿੰਘ ਮੋਹਾਲੀ, ਜਗਦੀਸ ਸਿੰਘ ਕੁਰਾਲੀ, ਗੁਰਲਾਲ ਸਿੰਘ ਤਰਨਤਾਰਨ , ਪਲਵਿੰਦਰ ਸਿੰਘ ਕੰਡਾ, ਅਮਨਜੀਤ ਸਿੰਘ ਭੱਟੀ,ਅਮਨਪ੍ਰੀਤ ਸਿੰਘ ਅੰਮ੍ਰਿਤਸਰ, ਤਲਵਿੰਦਰ ਸਿੰਘ ਮੋਹਾਲੀ, ਰਘਬੀਰ ਸਿੰਘ ਡੇਹਲੋਂ, ਹਰਮਿੰਦਰ ਸਿੰਘ ਬੱਬੂ ਗੁਰਦਾਸਪੁਰ , ਸੰਦੀਪ ਸਿੰਘ ਲੁਧਿਆਣਾ, ਜਸਵੀਰ ਸਿੰਘ ਡੇਹਲੋਂ ਆਦਿ ਸਾਮਲ ਹਨ

Top