Logo
Header
img

ਸੰਨ ਫਾਊਂਡੇਸਨ ਵੱਲੋਂ ਨਵੇਂ ਸੈਸਨ ਦੀ ਹੋਈ ਸੁਰੂਆਤ ਅਤੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ

ਅੰਮ੍ਰਿਤਸਰ 13 ਅਪ੍ਰੈਲ 2023:---ਅੰਮ੍ਰਿਤਸਰ ਵਿਖੇ ਵਿਸਾਖੀ ਸਮਾਗਮ ਸਨ ਫਾਊਂਡੇਸਨ MS43 ਵੱਲੋਂ ਮਨਾਇਆ ਗਿਆ। ਡਾ: ਜਸਬੀਰ ਸਿੰਘ ਸੰਧੂ (ਐਮ.ਐਲ.ਏ.) ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਸਮਾਗਮ ਵਿੱਚ ਕਈ ਹੋਰ ਪਤਵੰਤੇ ਮਹਿਮਾਨ ਸ੍ਰੀ ਅਸੋਕ ਕੁਮਾਰ (ਸੇਵਾਮੁਕਤ ਡੀ.ਐਸ.ਪੀ.) ਅਤੇ ਅੰਮ੍ਰਿਤਸਰ ਦੱਖਣੀ ਹਲਕੇ ਤੋਂ ਉਹਨਾਂ ਦੀ ਸਮੁੱਚੀ ਟੀਮ, ਪੀ.ਐਸ.ਡੀ.ਐਮ ਦੇ ਅਧਿਕਾਰੀ ਸ੍ਰੀ ਰਾਜੇਸ ਕੁਮਾਰ ਅਤੇ ਸੁਰਿੰਦਰ ਸਿੰਘ ਅਤੇ ਸ੍ਰੀ ਸੁਖਪਾਲ ਸਿੰਘ ਐਨ.ਸੀ.ਸੀ. ਕੋਆਰਡੀਨੇਟਰ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਡਾਇਰੈਕਟਰ ਸਨ ਫਾਊਂਡੇਸਨ ਕੰਵਰ ਸੁਖਜਿੰਦਰ ਸਿੰਘ ਛੱਤਵਾਲ, ਐਮ.ਐਸ.ਡੀ.ਸੀ. ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਸਾਮਲ ਹੋਣ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਮੁੱਖ ਮਹਿਮਾਨ ਡਾ.ਸੰਧੂ ਨੂੰ ਆਪਣੀ ਅਖਤਿਆਰੀ ਗ੍ਰਾਂਟ ਵਿੱਚੋਂ ਜਿੰਮ ਲਈ ਮਸੀਨਾਂ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਨਾ ਸਿਰਫ ਸਨ ਫਾਊਂਡੇਸਨ ਵਿੱਚ ਆਰਮੀ ਦੀ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਇਸ ਦਾ ਲਾਭ ਮਿਲ ਸਕੇ ਸਗੋਂ ਹੋਰ ਵਿਦਿਆਰਥੀ ਵੀ ਇਸ ਸਹੂਲਤ ਨੂੰ ਬਿਹਤਰ ਸਰੀਰਕ ਅਤੇ ਮਾਨਸਿਕ ਸਿਹਤ ਲਈ ਵਰਤੋਂ ਕਰ ਸਕਣ । ਸਨ ਫਾਊਂਡੇਸਨ ਦੇ ਚੇਅਰਮੈਨ ਸ੍ਰੀ ਵਿਕਰਮਜੀਤ ਸਿੰਘ ਸਾਹਨੀ ਦੇ ਕੰਮ ਅਤੇ ਨੇਕ ਸੋਚ ਦੀ ਸਲਾਘਾ ਕਰਦੇ ਹੋਏ, ਡਾ. ਜਸਬੀਰ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਸਨ ਫਾਊਂਡੇਸਨ ਵਿੱਚ ਉਹ ਵੱਖ-ਵੱਖ ਖੇਤਰਾਂ ਵਿੱਚ ਆਪਣੇ ਹੁਨਰ ਨੂੰ ਸਿੱਖਣ ਅਤੇ ਵਿਕਾਸ ਦੇ ਇਸ ਮੌਕੇ ਦਾ ਲਾਭ ਪ੍ਰਾਪਤ ਕਰਨ । ਉਹਨਾਂ ਨੇ ਦੱਸਿਆ ਕਿ ਸਨ ਫਾਊਂਡੇਸਨ ਦਾ ਉਦੇਸ ਸਮਾਜ ਦੇ ਹੇਠਲੇ-ਅਧਿਕਾਰਤ ਵਰਗ ਦੀ ਮਦਦ ਕਰਨ ਅਤੇ ਸਕਤੀਕਰਨ ਕਰਨ ਦੇ ਨਾਲ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਕਰਨਾ ਅਤੇ ਉਨ੍ਹਾਂ ਨੂੰ ਨੌਕਰੀਆਂ ਪ੍ਰਦਾਨ ਕਰਨਾ ਹੈ । ਉਨ੍ਹਾਂ ਨਵੇਂ ਸਿਖਲਾਈ ਬੈਚਾਂ ਦੇ ਵਿਦਿਆਰਥੀਆਂ ਦਾ ਵੀ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਸਾਖੀ ਦੇ ਸਮਾਗਮ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਦੀ ਸਲਾਘਾ ਕੀਤੀ। ਡਿਪਟੀ ਡਾਇਰੈਕਟਰ ਪਰਮਿੰਦਰ ਜੀਤ ਨੇ ਸਾਰੇ ਮਹਿਮਾਨਾਂ ਦਾ ਆਪਣੇ ਕੀਮਤੀ ਸਮੇਂ ਅਤੇ ਸਮਾਗਮ ਵਿੱਚ ਹਾਜਰੀ ਲਈ ਧੰਨਵਾਦ ਕੀਤਾ। ਉਨ੍ਹਾਂ ਹਲਕਾ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਜੀ ਵੱਲੋਂ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਅਤੇ ਉਹਨਾਂ ਤੋਂਮਿਲ ਰਹੇ ਸਹਿਯੋਗ ਦੀ ਸਲਾਘਾ ਕੀਤੀ।
Top