Logo
Header
img

AMRITSAR : ਫੋਕਲ ਪੁਆਇੰਟ ਗਰਿਡ ਵਿਖੇ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਵੀ ਵਧਾਈ ਜਾ ਰਹੀ

ਅੰਮਿ੍ਤਸਰ, 3 ਦਸੰਬਰ 2022-- ਕੈਬਨਿਟ ਬਿਜਲੀ ਮੰਤਰੀ ਪੰਜਾਬਬੰਡਾਲਾ ਅਤੇ ਮਾਂਨਾਵਾਲਾ ਬਿਜਲੀ ਸਰਕਟ ਵਿੱਚ ਸੁਧਾਰ ਦੀ ਈ ਟੀ ਓ ਵੱਲੋਂ ਸ਼ੁਰੂਆਤਸ੍ਰ . ਹਰਭਜਨ ਸਿੰਘ ਈ ਟੀ ਉ ਵੱਲੋ 66 ਕੇ ਵੀ ਲਾਈਨ ਮਾਨਾਵਾਲਾ ਅਤੇ 66 ਕੇ ਵੀ ਲਾਈਨ ਬੰਡਾਲਾ ਨੂੰ ਪੈਰਲਲ ਸਰਕਟ ਰਾਹੀ ਚਲਾਉਣ ਦਾ ਉਦਘਾਟਨ ਕਰਨ ਕੀਤਾ ਗਿਆ। ਵਸਬੰਧੀ । ਇਸ ਨਾਲ ਮਾਨਾਵਾਲਾ ਅਤੇ 66 ਕੇ ਵੀ ਗਰਿਡ ਫੋਕਲ ਪੁਆਇੰਟ ਅਧੀਨ ਆ ਰਹੀਆ ਵੱਖ - ਵੱਖ ਰਿਹਾਇਸ਼ੀ ਕਲੋਨੀਆਂ ਅਤੇ ਵੱਡੇ - ਵੱਡੇ ਉਦਯੋਗਿਕ ਅਤੇ ਵਾਪਰਿਕ ਅਦਾਰਿਆ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਸਿਸਟਮ ਵਿਚ ਸੁਧਾਰ ਹੋਵੇਗਾ। ਇਸ ਮੌਕੇ ਉਨ੍ਹਾਂ ਇਹ ਦੱਸਿਆ ਕਿ ਮਾਨਵਾਲਾ ਅਤੇ ਫੋਕਲ ਪੁਆਇੰਟ ਗਰਿਡ ਵਿਖੇ ਪਾਵਰ ਟਰਾਂਸਫਾਰਮਰ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ।ਜਿਸ ਨਾਲ ਸਮੂਹ ਇਲਾਕੇ ਵਿਚ ਬਿਜਲੀ ਦੀ ਨਿਰੰਤਰਤਾ ਵਿਚ ਹੋਰ ਸੁਧਾਰ ਹੋਵੇਗਾ । ਇਸ ਮੌਕੇ ਮੁੱਖ ਇੰਜੀਨੀਅਰ ਬਾਰਡਰ ਅੰਮ੍ਰਿਤਸਰ ਜੋਨ , ਇੰਜੀ : ਬਾਲ ਕਿਸ਼ਨ , ਉਪ ਮੁੱਖ ਇੰਜੀਨੀਅਰ ਦਿਹਾਤੀ ਹਲਕਾ ਅੰਮ੍ਰਿਤਸਰ ਇੰਜੀ : ਜਤਿੰਦਰ ਸਿੰਘ , ਉਪ ਮੁੱਖ ਇੰਜੀਨੀਅਰ ਪੀ ਐਂਡ ਐਮ ਇੰਜੀ : ਜਗਜੀਤ ਸਿੰਘ , ਐਕਸੀਅਨ ਜੰਡਿਆਲਾ ਗੁਰੂ ਇੰਜੀ : ਮਨਿੰਦਰਪਾਲ ਸਿੰਘ , ਐਕਸੀਅਨ ਇੰਜੀ : ਸੁਖਰਾਜ ਬਹਾਦਰ ਸਿੰਘ ਮਰਹਾਲਾ , ਐਕਸੀਅਨ ਇੰਜੀ : ਜਸਬੀਰ ਸਿੰਘ , ਐਸ ਡੀ ਉ ਜੰਡਿਆਲਾ ਗੁਰੂ ਇੰਜੀ : ਸੁਖਜੀਤ ਸਿੰਘ , ਐਸ ਡੀ ਉ ਫਤਿਹਪੁਰ ਰਾਜਪੂਤਾਂ ਇੰਜੀ : ਪੰਕਜ ਕੁਮਾਰ , ਐਸ ਡੀ ਉ ਬੰਡਾਲਾ ਇੰਜੀ : ਮਹਿੰਦਰ ਸਿੰਘ , ਜੇਈ ਦਲਬੀਰ ਸਿੰਘ , ਜੇਈ ਭੁਪਿੰਦਰ ਸਿੰਘ , ਜੇਈ ਸੁਖਵਿੰਦਰ ਸਿੰਘ , ਜੇਈ ਤੇਜਪਾਲ ਸਿੰਘ ਅਤੇ ਹੋਰ ਪਤਵੰਤੇ ਸੱਜਣ ਅਤੇ ਸਟਾਫ ਹਾਜਰ ਸਨ । ਕੈਪਸ਼ਨ--ਬਿਜਲੀ ਸਪਲਾਈ ਵਿਚ ਸੁਧਾਰ ਦੀ ਸ਼ੁਰੂਆਤ ਕਰਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ
Top