Logo
Header
img

ਸਾਰਸ ਵਾਂਗ ਹੋਰ ਮੇਲੇ ਵੀ ਲੱਗਣੇ ਚਾਹੀਦੇ -ਨਿੱਝਰ

ਅੰਮ੍ਰਿਤਸਰ 10 ਨਵੰਬਰ:--ਅੱਜ ਸਾਰਸ ਮੇਲੇ ਵਿੱਚ ਉਚੇਚੇ ਤੌਰ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਹੱਥੀ ਦਸਤਕਾਰਾਂ ਦੇ ਸਮਾਨ ਨੂੰ ਵੇਖ ਕੇ ਉਨ੍ਹਾਂ ਦੀ ਤਾਰੀਫ ਕੀਤੀ। ਡਾ: ਨਿੱਝਰ ਨੇ ਕਿਹਾ ਕਿ ਅੱਜ ਦੇ ਮਸ਼ੀਨੀ ਯੁੱਗ ਵਿੱਚ ਹੱਥੀ ਦਸਤਕਾਰਾਂ ਦਾ ਸਮਾਨ ਬਹੁਤ ਹੀ ਵਧੀਆ ਹੈ ਅਤੇ ਇਸ ਨੂੰ ਦੇਖ ਕੇ ਮਨ ਆਕਰਸ਼ਿਤ ਹੋਣ ਦੇ ਨਾਲ ਨਾਲ ਖਰੀਦ ਕਰਨ ਦੀ ਚਾਹਤ ਵੀ ਰੱਖਦਾ ਹੈ। ਡਾ: ਨਿੱਝਰ ਨੇ ਸਾਰਸ ਮੇਲੇ ਵਿੱਚ ਵੱਖ ਵੱਖ ਲੱਗੇ ਸਟਾਲਾਂ ਦਾ ਨਰੀਖਣ ਵੀ ਕੀਤਾ ਅਤੇ ਇਸ ਮੌਕੇ ਉਨ੍ਹਾਂ ਵੱਲੋਂ ਸਾਰਸ ਮੇਲੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਹੌਸਲਾ ਅਫਜਾਈ ਵੀ ਕੀਤੀ। ਡਾ: ਨਿੱਝਰ ਨੇ ਭਾਗ ਲੈਣ ਵਾਲਿਆਂ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਦੇ ਕੇ ਸਨਮਾਨਤ ਵੀ ਕੀਤਾ। ਡਾ: ਨਿੱਝਰ ਨੇ ਕਿਹਾ ਕਿ ਸਾਰਸ ਮੇਲੇ ਵਾਂਗ ਹੋਰ ਮੇਲੇ ਵੀ ਲੱਗਣੇ ਚਾਹੀਦੇ ਹਨ ਜਿਥੇ ਲੋਕ ਆਪ ਕੇ ਪਸੰਦੀਦਾ ਸਮਾਨ ਦੀ ਖਰੀਦ ਕਰ ਸਕਣ। ਦੱਸਣਯੋਗ ਹੈ ਕਿ 4 ਨਵੰਬਰ ਤੋ ਦੁਸ਼ਹਿਰਾ ਗਰਾਊਡ ਰਣਜੀਤ ਐਵੀਨਿਊ ਵਿਖੇ ਸ਼ੁਰੂ ਹੋਏ ਸਾਰਸ ਮੇਲੇ ਵਿੱਚ 12 ਨਵੰਬਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਅਮਨ ਸੰਧੂ ਆਪਣੇ ਫਨ ਦਾ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸਨਰ ਸ਼੍ਰੀ ਰਣਧੀਰ ਸਿੰਘ ਮੂਧਲ ਨੇ ਦੱਸਿਆ ਕਿ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਵਪਾਰੀ ਕਾਫ਼ੀ ਉਤਸ਼ਾਹਿਤ ਹਨ ਅਤੇ ਦਿਨ ਪ੍ਰਤੀ ਦਿਨ ਲੋਕਾਂ ਦੀ ਰੌਣਕ ਮੇਲੇ ਵਿਚ ਕਾਫ਼ੀ ਵੱਧ ਰਹੀ ਹੈ ਅਤੇ ਲੋਕ ਕਾਫ਼ੀ ਖਰੀਦਦਾਰੀ ਕਰ ਰਹੇ ਹਨ। ਸ੍ਰੀ ਮੂਧਲ ਨੇ ਦੱਸਿਆ ਕਿ ਬੀਤੀ ਸ਼ਾਮ ਪ੍ਰਸਿੱਧ ਪੰਜਾਬੀ ਗਾਇਕ ਸੁਪਨੰਦਨ ਕੌਰ ਜੋ ਕਿ ਸਹਾਇਕ ਆਬਕਾਰੀ ਕਮਿਸ਼ਨਰ ਵੀ ਹਨ ਨੇ ਆਪਣੇ ਗੀਤਾਂ ਦੀ ਸ਼ਹਿਬਰ ਨਾਲ ਮੇਲੇ ਵਿਚ ਹਾਜ਼ਰ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਉਨਾਂ ਦੱਸਿਆ ਕਿ ਇਸ ਮੌਕੇ ਜਿਲ੍ਹਾ ਅਧਿਕਾਰੀਆਂ ਦੇ ਨਾਲ ਨਾਲ ਮੇਲਾ ਵੇਖਣ ਆਏ ਲੋਕਾਂ ਨੇ ਕਾਫ਼ੀ ਆਨੰਦ ਮਾਣਿਆ। ਸ਼੍ਰੀ ਮੂਧਲ ਨੇ ਦੱਸਿਆ ਕਿ ਮੇਲੇ ਦੋਰਾਨ ਵੱਖਰੀ ਸਭਿਆਚਾਰਕ ਸਟੇਜ ਵੀ ਲਗਾਈ ਗਈ ਹੈ, ਜਿਥੇ ਰੋਜਾਨਾਂ ਸਕੂਲੀ ਬੱਚੇ ਆਪਣੀ ਪੇਸ਼ਕਾਰੀ ਦਿੰਦੇ ਹਨ ਅਤੇ ਸ਼ਾਮ ਵੇਲੇ ਪ੍ਰਸਿੱਧ ਪੰਜਾਬੀ ਗਾਇਕਾਂ ਵਲੋ ਆਪਣੀ ਪੇਸ਼ਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ 12 ਨਵੰਬਰ ਨੂੰ ਪ੍ਰਸਿੱਧ ਪੰਜਾਬੀ ਗਾਇਕ ਅਮਨ ਸੰਧੂ ਵਲੋ ਆਪਣੀ ਪੇਸਕਾਰੀ ਦਿੱਤੀ ਜਾਵੇਗੀ। ਅੱਜ ਦੇ ਮੇਲੇ ਵਿੱਚ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰ ਜਸਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪੁੱਜੇ
Top