Logo
Header
img

ਸਰਕਾਰੀ ਆਈ.ਟੀ.ਆਈ ਵਿੱਚ ਚੱਲ ਰਹੇ ਐਨ.ਸੀ.ਸੀ. ਕੈਪ ਵਿੱਚ ਕਰਵਾਏ ਜਾ ਰਹੇ ਹਨ ਵੱਖ-ਵੱਖ ਤਰ੍ਹਾ ਦੇ ਮੁਕਾਬਲੇ

ਅੰਮ੍ਰਿਤਸਰ 7 ਨਵੰਬਰ 2022 ਸਥਾਨਕ ਸਰਕਾਰੀ ਆਈ.ਟੀ.ਆਈ ਵਿੱਚ ਕਰਨਲ ਕਰਨੈਲ ਸਿੰਘ ਕਮਾਂਡਿੰਗ ਅਫਸਰ ਦੀ ਅਗਵਾਈ ਵਿੱਚ ਚੱਲ ਰਹੇ ਸੀ.ਏ.ਟੀ.ਸੀ ਕੈਪ ਵਿੱਚ ਦੂਸਰੇ ਅਤੇ ਤੀਸਰੇ ਦਿਨ ਵਿੱਚ ਅਨੇਕਾਂ ਪ੍ਰਕਾਰ ਦੇ ਕੈਡਿਟਾਂ ਦੇ ਮੁਕਾਬਲੇ ਕਰਵਾਏ ਗਏ। ਜਿਨਾਂ ਵਿੱਚ ਡਰਾਇੰਗ ਅਤੇ ਪਬਲਿਕ ਸਪੀਕਿੰਗ ਦੇ ਮੁਕਾਬਲੇ ਕਰਵਾਏ ਗਏ ਤਾਂ ਜੋ ਬੱਚਿਆ ਦਾ ਸਰਵ ਪੱਖੀ ਵਿਕਾਸ ਹੋ ਸਕੇ। ਕੈਡਿਟਾਂ ਨੇ ਬੜੇ ਹੀ ਉਤਸਾਹ ਨਾਲ ਇਹਨਾਂ ਸਾਰੇ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਆਪਣੀ ਸਖਸ਼ੀਅਤ ਦਾ ਵਿਕਾਸ ਕੀਤਾ। ਇਸ ਤੋਂ ਇਲਾਵਾ ਕੈਡਿਟਾਂ ਨੂੰ ਦੋ ਮਾਹਿਰ ਬੁਲਾ ਕੇ ਸਿਹਤ ਅਤੇ ਸਵਾਸਥ ਸੰਬੰਧੀ ਅਤੇ ਚੰਗੀ ਖੁਰਾਕ ਨੂੰ ਆਪਣੀ ਜਿੰਦਗੀ ਵਿੱਚ ਕਿਵੇ ਹਿੱਸਾ ਬਣਾਉਣਾ ਹੈ, ਸੰਬੰਧੀ ਵੀ ਪ੍ਰੇਰਿਤ ਕੀਤਾ ਗਿਆ । ਬੱਚਿਆ ਵਿੱਚ ਖੇਡਾ ਸੰਬੰਧੀ ਭਾਵਨਾ ਵਿਕਸਿਤ ਕਰਨ ਲਈ ਅਨੇਕਾਂ ਪ੍ਰਕਾਰ ਦੀਆਂ ਖੇਡਾ ਦੇ ਮੁਕਾਬਲੇ ਵੀ ਕਰਵਾਏ ਗਏ ਜਿਵੇ ਕਿ ਫੁਟਬਾਲ, ਰੱਸਾਕਸ਼ੀ ਅਤੇ ਦੌੜਾ । ਕੈਡਿਟਾਂ ਨੇ ਬੜੇ ਹੀ ਉਤਸਾਹ ਨਾਲ ਇਹਨਾਂ ਸਾਰੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਅੱਜ ਚੌਥੇ ਦਿਨ ਗਰੁੱਪ ਕਮਾਡਰ ਬ੍ਰਿਗੇਡੀਅਰ ਰੋਹਿਤ ਕੁਮਾਰ ਨੇ ਵੀ ਕੈਪ ਦਾ ਦੌਰਾ ਕੀਤਾ ਅਤੇ ਕੈਡਿਟਾਂ ਨੂੰ ਆਪਣੀ ਸ਼ਖਸੀਅਤ ਦੇ ਵਿਕਾਸ ਕਰਨ ਸੰਬੰਧੀ ਵੀ ਦੱਸਿਆ ਗਿਆ ਅਤੇ ਚੰਗੇ ਨਾਗਰਿਕ ਬਣਨ ਵਾਸਤੇ ਵੀ ਪ੍ਰੇਰਿਤ ਕੀਤਾ ਗਿਆ। ਇਸ ਕੈਪ ਦੀ ਟਰੇਨਿੰਗ ਵਿੱਚ ਸ਼ਾਮਲ ਸਾਰੇ ਅਧਿਕਾਰੀ ਹਾਜ਼ਰ ਰਹੇ।
Top