Logo
Header
img

Ludhiana- ਜੂਆ ਖੇਡਦੇ 17 ਆਰੋਪੀ 12,50,000 ਰੁਪੈ ਸਮੇਤ ਕਾਬੂ

ਕਮਿਸ਼ਨਰੇਟ ਲੁਧਿਆਣਾ ਵਿਖੇ ਨਸ਼ਿਆ ਦੀ ਰੋਕਥਾਮ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ, ਜੂਆ ਖੇਡਣ ਵਾਲਿਆਂ ਅਤੇ ਲੁੱਟਾਂ ਖੋਹਾ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਤਹਿਤ ਡਾ. ਸ਼੍ਰੀ ਕੌਸਤੁਭ ਸ਼ਰਮਾ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸ਼੍ਰੀ ਵਰਿੰਦਰ ਬਰਾੜ ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ-ਇੰਨਵੈਸਟੀਗੇਸ਼ਨ ਲੁਧਿਆਣਾ, ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਅਤੇ ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਸ਼੍ਰੀ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਪੁਲਿਸ ਪੀ.ਬੀ.ਆਈ ਅਤੇ ਨਾਰਕੋਟਿਕਸ ਲੁਧਿਆਣਾ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ, ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਅਤੇ ਟੀਮ ਵੱਲੋਂ ਮਿਤੀ 25.10.2022 ਨੂੰ ASI ਰਾਜ ਕੁਮਾਰ ਨੰਬਰ 1572/LDH ਨੇ ਸਮੇਤ ਪੁਲਿਸ ਪਾਰਟੀ ਦੇ ਕੋਠੀ ਨੰਬਰ 17 ਸੰਤ ਫਤਿਹ ਸਿੰਘ ਨਗਰ ਮਾਡਲ ਟਾਊਨ ਲੁਧਿਆਣਾ ਤੋ ਦੋਸ਼ੀਆਂਨ ਕਮਲ ਅਰੋੜਾ ਪੁੱਤਰ ਦੇਸ ਰਾਜ ਵਾਸੀ ਭਾਈ ਰਣਧੀਰ ਸਿੰਘ ਨਗਰ ਥਾਣਾ ਸਰਾਭਾ ਨਗਰ ਲੁਧਿਆਣਾ, ਸੁਮਿਤ ਕੁਮਾਰ ਪੁੱਤਰ ਮਦਨ ਲਾਲ ਵਾਸੀ ਖੁੱਡ ਮੁਹੱਲਾ, ਡਵੀਜ਼ਨ ਨੰ. 3, ਲੁਧਿ. ਰਕੇਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਅਗਰ ਨਗਰ ਥਾਣਾ ਸਰਾਭਾ ਨਗਰ ਲੁਧਿਆਣਾ,ਸੁਨੀਲ਼ ਗੁਪਤਾ ਪੁੱਤਰ ਕ੍ਰਿਸ਼ਨ ਕੁਮਾਰ ਗੁਪਤਾ ਵਾਸੀ ਸੰਤ ਫਤਿਹ ਸਿੰਘ ਨਗਰ ਦੁੱਗਰੀ ਰੋਡ,ਲੁਧਿ,ਅਨਿਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਬਲਾਕ ਡੀ-ਸਰਾਭਾ ਨਗਰ, ਲੁਧਿਆਣਾ,ਇੰਦਰਪਾਲ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਮ. ਨੰ. 381 ਐਫ, ਐਸ.ਬੀ.ਐਸ ਨਗਰ ਥਾਣਾ ਸਰਾਭਾ ਨਗਰ ਲੁਧਿਆਣਾ,ਸਨੀ ਚੋਪੜਾ ਪੁੱਤਰ ਯਸ਼ਪਾਲ ਕੁਮਾਰ ਵਾਸੀ ਮੁਹੱਲਾ ਬਸੰਤ ਸਿਟੀ ਥਾਣਾ ਸਦਰ ਲੁਧਿਆਣਾ,ਰਾਜ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਅਰਬਨ ਅਸਟੇਟ ਥਾਣਾ ਜਮਾਲਪੁਰ, ਲੁਧਿਆਣਾ,ਸਚਿਨ ਉਰਫ ਸੋਨੂੰ ਪੁੱਤਰ ਸੁਭਾਸ਼ ਚੰਦਰ ਵਾਸੀ ਸੈਕਟਰ 39, ਚੰਡੀਗੜ ਰੋਡ, ਲੁਧਿਆਣਾ, ਰਵੀ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਗੁਰਦਿਆਲ ਇਨਕਲੈਵ, ਜਮਾਲਪੁਰ, ਲੁਧਿਆਣਾ,ਨਵੀਨ ਅਗਰਵਾਲ ਉਰਫ ਮੋਨੂੰ ਅਗਰਵਾਲ ਪੁੱਤਰ ਵੀ.ਕੇ. ਅਗਰਵਾਲ ਵਾਸੀ ਇੰਡਸਟਰੀਅਲ ਏਰੀਆ-ਏ ਲੁਧਿਆਣਾ,ਅੰਕਿਤ ਅਰੋੜਾ ਪੁੱਤਰ ਮਨਜੀਤ ਕੁਮਾਰ ਵਾਸੀ ਕਿਚਲੂ ਨਗਰ,ਥਾਣਾ ਪੀ.ਏ.ਯੂ ਲੁਧਿਆਣਾ,ਰਵੀ ਕੁਮਾਰ ਪੁੱਤਰ ਬ੍ਰਿਜ ਭੂਸ਼ਣ ਵਾਸੀ ਐਮ ਆਈ ਜੀ ਫਲੈਟ ਸੈਕਟਰ 32, ਲੁਧਿਆਣਾ,ਪ੍ਰਭਜੋਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਮਾਡਲ ਗਰਾਮ ਲੁਧਿਆਣਾ,ਅਭਿਸ਼ੇਖ ਕਪੂਰ ਪੁੱਤਰ ਅਸ਼ਵਨੀ ਕਪੂਰ ਵਾਸੀ ਓਮੈਕਸ ਫਲੈਟ, ਪੱਖੋਵਾਲ ਰੋਡ, ਲੁਧਿਆਣਾ,ਰਾਜ ਕੁਮਾਰ ਪੁੱਤਰ ਚੁੰਨੀ ਲਾਲ ਵਾਸੀ ਫੇਸ-1 ਦੁੱਗਰੀ ਹਾਲ ਕੋਠੀ ਨੰਬਰ 17, ਸੰਤ ਫਤਿਹ ਸਿੰਘ ਨਗਰ ਵਾਸੀ ਮਾਡਲ ਟਾਊਨ, ਲੁਧਿਆਣਾ ਅਤੇ ਰਬਸਿਮਰਨ ਸਿੰਘ ਚਾਵਲਾ ਪੁੱਤਰ ਇੰਦਰਪਾਲ ਸਿੰਘ ਚਾਵਲਾ ਵਾਸੀ ਬੀ.ਆਰ.ਐਸ.ਨਗਰ ਲੁਧਿਆਣਾ ਨੂੰ ਸ਼ਰੇਆਮ ਜੂਆ ਖੇਡਦਿਆਂ ਨੂੰ ਕਾਬੂ ਕਰਕੇ ਪਿੜ ਵਿੱਚੋ 12,50,000/ਰੁਪੈ ਦੀ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ।ਜੋ ਕਿ ਕੁੱਲ 17 ਦੋਸ਼ੀ ਸਨ ਜਿਹਨਾ ਪਾਸੋ ਜਾਮਾ ਤਲਾਸ਼ੀ ਦੌਰਾਨ 41 ਹਜਾਰ ਰੁਪਏ ਭਾਰਤੀ ਕਰੰਸੀ ਨੋਟ ਵੀ ਬ੍ਰਾਮਦ ਹੋਏ। ਦੋਸ਼ੀਆਂਨ ਦੇ ਖਿਲਾਫ ਮੁੱਕਦਮਾ ਨੰਬਰ 200 ਮਿਤੀ 25-10-2022 ਅ/ਧ 13-3-67 ਜੂਆ ਐਕਟ ਥਾਣਾ ਮਾਡਲ ਟਾਊਨ ਲੁਧਿਆ, ਲੁਧਿਆਣਾ ਦਰਜ ਰਜਿਸਟਰ ਕਰਾਇਆ ਗਿਆ।
Top