Logo
Header
img

2 ਵੱਖ ਵੱਖ ਮੁਕੱਦਮਿਆਂ ਵਿਚ 125 ਗਰਾਮ ਹੈਰੋਇਨ ਸਮੇਤ 02 ਦੋਸ਼ੀ ਕਾਬੂ

ਕਮਿਸ਼ਨਰੇਟ ਲੁਧਿਆਣਾ ਵਿਖੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਲਈ ਚਲਾਈ ਗਈ ਮੁਹਿੰਮ ਤਹਿਤ ਡਾ. ਕੌਸਤੁਭ ਸ਼ਰਮਾ ਆਈ.ਪੀ.ਐਸ.ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸ੍ਰੀ ਵਰਿੰਦਰ ਬਰਾੜ ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ-ਇੰਨਵੈਸਟੀਗੇਸ਼ਨ ਲੁਧਿਆਣਾ, ਸ੍ਰੀਮਤੀ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਅਤੇ ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਸ਼੍ਰੀ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਪੁਲਿਸ ਪੀ.ਬੀ.ਆਈ ਅਤੇ ਨਾਰਕੋਟਿਕਸ ਲੁਧਿਆਣਾ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ, ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਅਤੇ ਟੀਮ ਵਲੋਂ ਮਿਤੀ 02.11.2022 ਨੂੰ 51 ਤਮੰਨਾ ਦੇਵੀ ਨੰ.42/LIPCT ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਬਲਰਾਜ ਸਿੰਘ ਗਿੱਲ ਗੇਟ ਦੇ ਅੰਦਰ ਖੱਬੇ ਹੱਥ ਦੂਸਰੀ ਗਲੀ ਦੇ ਮੋੜ ਤੇ ਦੋਸ਼ੀ ਸੌਰਵ ਪੁੱਤਰ ਮਹਾਂਵੀਰ ਵਾਸੀ ਮਕਾਨ ਨੰ 2318/28 ਫੌਜੀ ਮੁੱਹਲਾ ਅਬਦੁਲਾਪੁਰ ਬਸਤੀ ਲੁਧਿਆਣਾ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 105 ਗਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਦੇ ਖਿਲਾਫ ਮੁਕਦਮਾ ਨੰਬਰ 203 ਮਿਤੀ 02-11-2022 ਅਧ 21-61-85 NDPS Act ਥਾਣਾ ਮਾਡਲ ਟਾਊਨ, ਲੁਧਿਆਣਾ ਦਰਜ ਰਜਿਸਟਰ ਕਰਵਾਇਆ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ।

ਇਸੇ ਤਰ੍ਹਾਂ ਕੱਲ ਮਿਤੀ 02-11-2022 ਨੂੰ 51 ਮੋਹਣ ਸਿੰਘ ਨੰ.1692/1DH ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਗਲੀ ਨੇ 9L ਈਸ਼ਰ ਨਗਰ ਲੁਧਿਆਣਾ ਤੋਂ ਦੋਸ਼ੀ ਕੰਵਲਜੀਤ ਸਿੰਘ ਉਰਫ ਕਾਕੂ ਪੁੱਤਰ ਸਵ ਜੋਗਿੰਦਰ ਸਿੰਘ ਵਾਸੀ ਮਕਾਨ ਨੰ 7225 ਗਲੀ ਨੰ 6 ਮੁੱਹਲਾ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਥਾਣਾ ਸ਼ਿਮਲਾਪੁਰੀ ਲੁਧਿਆਣਾ,ਹਾਲ ਵਾਸੀ ਅਮਿਤੋਜ ਸਿੰਘ ਉਰਫ ਬਬਲੂ ਦਾ ਮਕਾਨ ਗਲੀ ਨੰ 91 ਈਸ਼ਰ ਨਗਰ ਥਾਣਾ ਸਦਰ ਲੁਧਿਆਣਾ ਨੂੰ ਪੋਲੋ ਗੱਡੀ ਨੰਬਰੀ PB-10-HT-6977 ਰੰਗ ਸਿਲਵਰ ਸਮੇਤ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 20 ਗਰਾਮ ਹੈਰੋਇਨ ਬਰਾਮਦ ਕੀਤੀ। ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 206 ਮਿਤੀ: 02.11.2022 ਜੁਰਮ 21B.61.85 NDPS. Act ਥਾਣਾ ਸਦਰ ਲੁਧਿਆਣਾ। ਦਰਜ ਰਜਿਸਟਰ ਕਰਵਾਇਆਂ।ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Top