Logo
Header
img

ਪੀ.ਐਸ.ਪੀ.ਸੀ.ਐਲ. ਦੀ ਇੰਨਫੋਰਸਮੈਂਟ ਲੁਧਿਆਣਾ ਵਿੰਗ ਦੀ ਕਾਰਵਾਈ, ਬਿਜਲੀ ਚੋਰੀ ਦੇ 20 ਮਾਮਲੇ ਆਏ ਸਾਹਮਣੇ

ਲੁਧਿਆਣਾ, 22 ਅਕਤੂਬਰ (000) - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੀ ਇੰਨਫੋਰਸਮੈਂਟ ਲੁਧਿਆਣਾ ਵਿੰਗ ਵੱਲੋਂ ਲੁਧਿਆਣਾ ਜ਼ੋਨ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਘਰੇਲੂ ਅਤੇ ਵਪਾਰਕ ਬਿਜਲੀ ਚੋਰਾਂ 'ਤੇ ਕਾਰਵਾਈ ਕਰਦਿਆਂ ਕਰੀਬ 20 ਚੋਰੀ ਦੇ ਮਾਮਲੇ ਫੜੇ ਗਏ, ਜਿਹਨ੍ਹਾਂ ਨੂੰ ਲਗਭਗ 5.62 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਚੀਫ ਇੰਜੀਨੀਅਰ ਇੰਨਫੋਰਸਮੈਂਟ ਲੁਧਿਆਣਾ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਵੱਲੋਂ ਜੀਰੋ ਟੋਲਰੈਂਸ ਬਿਜਲੀ ਚੋਰੀ ਨੂੰ ਮੁੱਖ ਰੱਖਦੇ ਹੋਏ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.), ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਨਫੋਰਸਮੈਂਟ, ਲੁਧਿਆਣਾ ਵਿੰਗ ਵੱਲੋਂ ਬਿਜਲੀ ਚੋਰੀ 'ਤੇ ਨਕੇਲ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ।
ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸੇ ਮੁਹਿੰਮ ਤਹਿਤ ਲੁਧਿਆਣਾ ਜ਼ੋਨ ਅਧੀਨ ਵੱਖ-ਵੱਖ ਇਲਾਕਿਆਂ ਵਿੱਚ ਘਰੇਲੂ ਅਤੇ ਵਪਾਰਕ ਬਿਜਲੀ ਚੋਰਾਂ 'ਤੇ ਕਾਰਵਾਈ ਕਰਦਿਆਂ ਕਰੀਬ 20 ਚੋਰੀ ਦੇ ਕੇਸ ਫੜੇ ਗਏ, ਜਿਹਨ੍ਹਾਂ ਨੂੰ ਲਗਭਗ 5.62 ਲੱਖ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਐਫੀ.ਆਈ.ਆਰ. ਦਰਜ ਕਰਨ ਲਈ ਐਂਟੀ ਪਾਵਰ ਥੈਪਟ, ਪੀ.ਐਸ.ਪੀ.ਸੀ.ਐਲ.,  ਸਰਾਭਾ ਨਗਰ, ਲੁਧਿਆਣਾ ਨੂੰ ਲਿਖ ਦਿੱਤਾ ਗਿਆ ਹੈ।
ਡਿਪਟੀ ਚੀਫ ਇੰਜੀਨੀਅਰ ਇੰਨਫੋਰਸਮੈਂਟ ਲੁਧਿਆਣਾ ਸ੍ਰੀ ਅਨਿਲ ਕੁਮਾਰ ਸ਼ਰਮਾ ਵਲੋਂ ਸਾਰੇ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਜਲੀ ਚੋਰੀ ਤੋਂ ਪਰਹੇਜ ਕੀਤਾ ਜਾਵੇ।

Top