Logo
Header
img

ਜੂਆ ਖੇਡਦੇ 8 ਆਰੋਪੀ 6,03,800 /-ਰੁਪਏ ਸਮੇਤ ਕਾਬੂ

ਕਮਿਸ਼ਨਰੇਟ ਲੁਧਿਆਣਾ ਵਿਖੇ ਨਸ਼ਿਆਂ ਦੀ ਰੋਕਥਾਮ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ, ਜੂਆ ਖੇਡਣ ਵਾਲਿਆਂ ਅਤੇ ਲੁੱਟਾਂ ਖੋਹਾ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਤਹਿਤ ਡਾ. ਸ਼੍ਰੀ ਕੌਸਤੁਭ ਸ਼ਰਮਾ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਸ਼੍ਰੀ ਵਰਿੰਦਰ ਬਰਾੜ ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ-ਇੰਨਵੈਸਟੀਗੇਸ਼ਨ ਲੁਧਿਆਣਾ, ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸਿਟੀ-1 ਅਤੇ ਇੰਨਵੈਸਟੀਗੇਸ਼ਨ ਲੁਧਿਆਣਾ ਅਤੇ ਸ਼੍ਰੀ ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਪੁਲਿਸ ਪੀ.ਬੀ.ਆਈ ਅਤੇ ਨਾਰਕੋਟਿਕਸ ਲੁਧਿਆਣਾ ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਇੰਚਾਰਜ, ਐਂਟੀ ਨਾਰਕੋਟਿਕ ਸੈੱਲ-1 ਲੁਧਿਆਣਾ ਅਤੇ ਟੀਮ ਵੱਲੋਂ ਮਿਤੀ 06.10.2022 ਨੂੰ 51 ਤਮੰਨਾ ਦੇਵੀ ਨੰਬਰ 42/LPCT ਨੇ ਸਮੇਤ ਪੁਲਿਸ ਪਾਰਟੀ ਦੇ ਮਕਾਨ ਨੂੰ 103/104 ਨੇੜੇ ਜੱਗੂ ਕਰਿਆਨੇ ਸਟੋਰ ਵਾਲੀ ਗਲੀ ਚਾਂਦਨੀ ਚੌਕ ਲ਼ਕਛਮੀ ਪੁੱਰੀ ਸਲੇਮਟਾਬਰੀ ਲੁਧਿਆਣਾ ਤੋਂ ਦੋਸ਼ੀਆਂਨ ਦਰਸ਼ਨ ਸਿੰਘ ਪੁੱਤਰ ਆਤਮ ਪ੍ਰਕਾਸ਼ ਵਾਸੀ ਗਲੀ ਨੰ 2 ਮੁਹੱਲਾ ਸਲੇਮ ਟਾਬਰੀ ਲੁਧਿ, ਰਾਹੁਲ ਕੁਮਾਰ ਪੁੱਤਰ ਵਜਿੰਦਰ ਸਿੰਘ ਵਾਸੀ ਮਨਜੀਤ ਨਗਰ ਥਾਣਾ ਡਵੀਜਨ ਨੰ 5,ਰਾਹੁਲ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਸੁਨੇਤ ਫਾਟਕ ਨਿਊ B.R.S ਨਗਰ ਸ਼ਰਾਭਾ ਨਗਰ,ਅਵਤਾਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਛਾਉਣੀ ਮੁਹੱਲਾ ਸਲੇਮ ਟਾਬਰੀ,ਸਾਹਿਲ ਮੱਕੜ ਪੁੱਤਰ ਰਾਜ ਕੁਮਾਰ ਵਾਸੀ ਗੋਬਿੰਦ ਨਗਰ, ਪ੍ਰਦੀਪ ਅਰੋੜਾ ਪੁੱਤਰ ਸ਼ਾਮ ਸੁੰਦਰ ਵਾਸੀ ਸ਼ਕਤੀ ਨਗਰ ਨੇੜੇ ਕੋਚ ਮਾਰਕਿਟ ਥਾਣਾ ਡਵੀਜਨ ਨੰ 5,ਸ਼ਿਵ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਸ਼ਿਵਪੁਰੀ ਲੁਧਿ ਅਤੇ ਤਜਿੰਦਰ ਸਿੰਘ ਪੁੱਤਰ ਵਰਿੰਦਰ ਸਿੰਘ ਵਾਸੀ ਚਾਂਦਨੀ ਚੌਕ ਲਕਛਮੀ ਪੁਰੀ ਸਲੇਮਟਾਬਰੀ ਲੁਧਿ ਨੂੰ ਸ਼ਰੇਆਮ ਜੂਆ ਖੇਡਦਿਆਂ ਨੂੰ ਕਾਬੂ ਕਰਕੇ ਪਿੜ ਵਿੱਚੋ 6,03,800 /ਰੁਪੈ ਦੀ ਭਾਰਤੀ ਕਰੰਸੀ ਨੋਟ 110 ਟੋਕਣ, 03 ਡੋਲੀਆਂ, 07 ਡਾਈਸ ,03 ਤਾਸ਼ਾਂ ਬਰਾਮਦ ਕੀਤੀਆ।ਜੋ ਕਿ ਕੁੱਲ 08 ਦੋਸ਼ੀ ਸਨ । ਦੋਸ਼ੀਆਂਨ ਦੇ ਖਿਲਾਫ ਮੁੱਕਦਮਾ ਨੰਬਰ 215 ਮਿਤੀ 06-11-2022 ਅ/ਧ 13-3-67 ਜੂਆ ਐਕਟ ਥਾਣਾ ਸਲੇਮਟਾਬਰੀ ਲੁਧਿਆਣਾ, ਦਰਜ ਰਜਿਸਟਰ ਕਰਾਇਆ ਗਿਆ।

Top