Logo
Header
img

ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਵੱਲੋਂ ਦੱਸ ਰੋਜ਼ਾ ਅੰਤਰਰਾਜ਼ੀ ਦੋਰਾ

ਲੁਧਿਆਣਾ, 27 ਜਨਵਰੀ (000) - ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼: ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦੀ ਅਗਵਾਈ ਵਿੱਚ ਮਿਤੀ 25.01.2023 ਤੋਂ ਮਿਤੀ: 03.02.2023 ਤੱਕ ਜ਼ਿਲ੍ਹਾ ਲੁਧਿਆਣਾ ਤੋ ਗੋਆ ਦੇ 10 ਰੋਜ਼ਾ ਅੰਤਰਰਜ਼ੀ ਦੋਰੇ ਤੇ ਜਾਣ ਲਈ ਜਿਲ੍ਹਾ ਲੁਧਿਆਣਾ ਦੀਆਂ ਕੌਮੀ ਸੇਵਾ ਯੋਜਨਾ ਇਕਾਈਆਂ, ਰੈਡ ਰੀਬਨ ਸੰਸਥਾਵਾਂ ਅਤੇ ਯੁਥ ਕਲੱਬ ਦੇ 13 ਯੁਵਕ/ਯੁਵਤੀਆਂ ਦਫਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਵਿਖੇ ਇਕੱਤਰ ਹੋਏ। ਇਸ ਮੌਕੇ ਸ਼: ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾ ਦੇ ਅੰਤਰਰਾਜ਼ੀ ਦੌਰੇ ਵਿਭਾਗ ਵੱਲੋਂ ਹਰ ਸਾਲ ਲਗਾਏ ਜਾਂਦੇ ਹਨ ਅਤੇ ਇਸ ਦੌਰਾ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੇ ਆਉਣ ਜਾਣ, ਰਹਿਣ ਅਤੇ ਖਾਣ ਪੀਣ ਦਾ ਸਾਰਾ ਖਰਚ ਵਿਭਾਗ ਵੱਲੋ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦੌਰਾ ਪ੍ਰੋਗਰਾਮ ਦਾ ਮੁੱਖ ਉਦੇਸ ਦੂਜੇ ਸੂਬਿਆ ਦੇ ਸਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਨੌਜਵਾਨਾਂ ਨੂੰ ਜਾਣੂੰ ਕਰਵਾਉਣਾ ਹੈ ਅਤੇ ਉਸ ਸੂਬੇ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਉਣਾ ਹੈ ਤਾਂ ਜ਼ੋ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ ਅਤੇ ਅਨੇਕਤਾ ਵਿੱਚ ਏਕਤਾ ਨਾਲ ਭਰਾਤਰੀ ਭਾਵ ਬਣਿਆ ਰਹੇ। ਉਨ੍ਹਾਂ ਦੱਸਿਆ ਕਿ ਇਸ ਟੂਰ ਪ੍ਰੋਗਰਾਮ ਵਿੱਚ ਸਰਕਾਰੀ ਸੀ.ਸੈ. ਸਕੂਲ, ਸਮਰਾਲਾ, ਲਲਤੋ ਕਲਾਂ, ਮਾਲਵਾ ਖਾਲਸਾ ਸੀ.ਸੈ.ਸਕੂਲ, ਯੂਥ ਕਲੱਬ, ਜਵਾਹਰ ਨਗਰ ਅਤੇ ਐਸ.ਸੀ.ਡੀ ਸਰਕਾਰੀ ਕਾਲਜ਼, ਲੁਧਿਆਣਾ ਦੇ ਵਲੰਟੀਅਰਜ਼ ਭਾਗ ਲੈਣਗੇ। ਇਸ ਮੌਕੇ ਮੈਡਮ ਸੁਖਪਾਲ ਕੌਰ, ਸ਼੍ਰੀਮਤੀ ਜ਼ਸਵਿੰਦਰ ਕੌਰ, ਸ੍ਰ: ਪਰਮਬੀਰ ਸਿੰਘ, ਸ੍ਰੀ ਸੁਰਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
Top