Logo
Header
img

ਪੁਲਿਸ ਵਲੋਂ ਐਕਟਿਵਾ ਚੋਰੀ ਕਰਨ ਵਾਲਾ ਗਿਰੋਹ ਗਿਰਫ਼ਤਾਰ

ਮਾਨਯੋਗ ਸ੍ਰੀ ਕੋਸ਼ਤਬ ਸ਼ਰਮਾ 115 ਪੁਲਿਸ ਕਮਿਸ਼ਨਰੇਟ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀ ਰਵਚਰਨ ਸਿੰਘ ਬਰਾੜ 108 ਜੁਆਇੰਟ ਕਮਿਸ਼ਨਰ ਪੁਲਿਸ ਦਿਹਾੜੀ ਲੁਧਿਆਣਾ, ਸ਼੍ਰੀ ਸੁਹੇਲ ਕਾਸਮ ਮੀਰ ITS ADCP-2, ਸ੍ਰੀ ਸੰਦੀਪ ਕੁਮਾਰ ਵਡੇਰਾ PPS AP ਇੰਡ, ਏਰੀਆ-ਬੀ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਿਕ ਇਸ ਅਮਨਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਡਵੀਜਨ ਨੰਬਰ 6 ਲੁਧਿਆਣਾ ਦੀ ਨਿਗਰਾਨੀ ਹੇਠ ਥਾਣਾ ਡਵੀਜਨ ਨੰਬਰ 6 ਲੁਧਿਆਣਾ ਦੀ ਪੁਲਿਸ ਪਾਰਟੀ ਬਾ-ਸਿਲਸਿਲਾ ਗਸ਼ਤ ਦਾ ਚੈਕਿਗ ਸ਼ੱਕੀ ਪੁਰਸ਼ਾ ਅਤੇ ਮੋਟਰਸਾਈਕਲ ਐਕਟਿਵਾ ਚੋਰੀ ਕਰਨ ਵਾਲੇ ਅਨਸਰਾਂ ਦੀ ਤਲਾਸ ਦੇ ਸਬੰਧ ਵਿੱਚ ਸ:ਥ ਪ੍ਰਿਤਪਾਲ ਸਿੰਘ 2631 ਸਮੇਤ ਸਾਥੀ ਕਰਮਚਾਰੀਆ ਦੇ ਪ੍ਰਤਾਪ ਚੌਕ ਥਾਣਾ ਡਵੀਜਨ ਨੰਬਰ 6 ਲੁਧਿਆਣਾ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਮੁਹੰਮਦ ਜਾਵੇਦ ਪੁੱਤਰ ਬਹਾਦਰ ਅਲੀ ਵਾਸੀ ਸਦਾ ਬਜਾਰ ਮੁਹਲਾ ਚੋਰ ਮਾਰਾ, ਜਿਲਾ ਮਲੇਰਕੋਟਲਾ ਅਤੇ ਨਦੀਮ ਪੁੱਤਰ ਵਸੀਰ ਵਾਸੀ ਲੁਧਿਆਣਾ ਬਾਈਪਾਸ ਰੋਡ ਨੇੜੇ ਹੈਦਰ ਸ਼ੇਖ ਦਰਗਾਹ, ਜ਼ਿਲਾ ਮਲੇਰਕੋਟਲਾ ਜੋ ਮੋਟਰਸਾਈਕਲ/ਸਕੂਟਰ ਵਗੈਰਾ ਚੋਰੀ ਦੀਆਂ ਵਾਰਦਾਤਾ ਕਰਨ ਦੇ ਆਦੀ ਹਨ ਅਤੇ ਇਹਨਾਂ ਪਰ ਚੋਰੀਆਂ ਕਰਨ ਦੇ ਵੱਖ-ਵੱਖ ਥਾਣਿਆ ਵਿਚ ਮੁਕਦਮਾੜ ਦਰਜ ਹਨ। ਜੋ ਇਹਨਾ ਦੋਨਾ ਨੇ ਗਿੱਲ ਚੌਂਕ ਲੁਧਿਆਣਾ ਤੋਂ ਮੋਟਰਸਾਈਕਲ ਸਪਲੈਂਡਰ ਰਗ ਸਿਲਵਰ ਜਿਸਦਾ ਨੰਬਰ PB-10-GS-8703 ਚੋਰੀ ਕੀਤਾ ਹੈ ਜਿਹਨਾ ਨੇ ਗਿੱਲ ਚੌਕ ਸਕੂਟਰ ਮਾਰਕੀਟ ਵੇਚਣਾ ਹੈ ਅਗਰ ਲਗਾਤਾਰ ਨਿਗਰਾਨੀ ਸਕੂਟਰ ਮਾਰਕੀਟ ਦੀ ਕੀਤੀ ਜਾਵੇ ਤਾਂ ਮੁਹੰਮਦ ਜਾਵੇਦ ਅਤੇ ਨਦੀਮ ਉਕਤਾਨ ਚੋਰੀ ਕੀਤੇ ਮੋਟਰਸਾਈਕਲ ਸਮੇਤ ਕਾਬੂ ਆ ਸਕਦੇ ਹਨ। ਜਿਸਤੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 272 ਮਿਤੀ 25-10-2022 ਅ/ਧ 379, 34 IPC ਥਾਣਾ ਡਵੀਜਨ ਨੰਬਰ 6 ਲੁਧਿਆਣਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ ਅਮਲ ਵਿੱਚ ਲਿਆਦੀ ਗਈ। ਮਿਤੀ 26-10-2022 ਨੂੰ ਦੌਰਾਨੇ ਤਫ਼ਤੀਸ ਦੋਸ਼ੀਆਨ ਮੁਹੰਮਦ ਜਾਵੇਦ ਅਤੇ ਨਦੀਮ ਉਕਤਾਨ ਨੂੰ ਭਗਵਾਨ ਚੌਂਕ ਲੁਧਿਆਣਾ ਤੋਂ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਚੋਰੀ ਕੀਤਾ ਹੋਇਆ ਮੋਟਰਸਾਈਕਲ ਨੰਬਰ PB-10-GS-8703 ਮਾਰਕਾ ਹੀਰੋ ਸਪਲੈਂਡਰ ਰੰਗ ਸਿਲਵਰ ਬ੍ਰਾਮਦ ਕੀਤਾ ਅਤੇ ਫਰਦ ਇੰਕਸਾਫ ਬਿਆਨ ਤਹਿਤ ਮੁਕੱਦਮਾ ਵਿੱਚ ਦੋਸ਼ੀ ਮੁਹੰਮਦ ਜਾਵੇਦ ਉਕਤ ਪਾਸੋਂ ਜੂਪੀਟਰ ਸਕੂਟਰੀ ਨੰਬਰ PB-10-GF-1117 ਰੰਗ ਕਾਲਾ, ਮੋਟਰਸਾਈਕਲ ਨੰਬਰ PB-13-AV-8055 ਮਾਰਕਾ ਸਪਲੈਂਡਰ ਰੰਗ ਸਿਲਵਰ ਅਤੇ ਐਕਟਿਵਾ ਨੰਬਰ PB-01-EZ-8179 ਰੰਗ ਚਿੱਟਾ ਬਿਨ੍ਹਾਂ ਕਾਗਜਾਤ ਨੂੰ ਫਰਦ ਰਾਂਹੀ ਕਬਜਾ ਪੁਲਿਸ ਵਿੱਚ ਲਿਆ ਗਿਆ ਅਤੇ ਦੋਸੀ ਨਦੀਮ ਉਕਤ ਦੇ ਫਰਦ ਇੰਕਸਾਫ ਬਿਆਨ ਤਹਿਤ ਮੁਕੱਦਮਾ ਵਿੱਚ ਇੱਕ ਮੋਟਰਸਾਈਕਲ ਨੰਬਰ PB-10-E14705 ਮਾਰਕਾ ਸਪਲੈਂਡਰ ਰੰਗ ਕਾਲਾ ਅਤੇ ਮੋਟਰਸਾਈਕਲ ਸਪਲੈਂਡਰ ਬਿਨ੍ਹਾਂ ਨੰਬਰੀ ਰੰਗ ਕਾਲਾ ਨੀਲਾ ਨੂੰ ਬਿਨ੍ਹਾਂ ਕਾਗਜਾਤ ਨੂੰ ਫਰਦ ਰਾਂਹੀ ਕਬਜਾ ਪੁਲਿਸ ਵਿੱਚ ਲਿਆ ਗਿਆ।
Top