Logo
Header
img

ਔਰਗੈਨਿਕ ਫਾਰਮਿੰਗ ਦਾ ਚੀਫ ਗਿੱਲ ਨੇ ਪਿੰਡਾਂ ਦਾ ਕੀਤਾ ਦੌਰਾ

ਅਜਨਾਲਾ 16 ਨਵੰਬਰ 2022 -- ਕੈਬਨਿਟ ਖੇਤੀਬਾੜੀ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਤਿੰਦਰ ਸਿੰਘ ਗਿੱਲ ਨੇ ਆਪਣੇ ਖੇਤੀਬਾੜੀ ਸਟਾਫ਼ ਅਤੇ ਖੇਤੀ ਅਫਸਰ ਪ੍ਰਭਦੀਪ ਗਿੱਲ ਚੇਤਨਪੁਰਾ ਆਦਿ ਨਾਲ ਅੰਮ੍ਰਿਤਸਰ ਦੇ ਪਿੰਡਾਂ ਚਾ ਦੌਰਾ ਕਰਦਿਆਂ ਕਿਸਾਨਾਂ ਨਾਲ ਮਿਲਣੀ ਤਹਿਤ ਅੱਜ ਪਿੰਡ ਚਮਿਆਰੀ ਵਿਖੇ ਔਰਗੈਨਿਕ ਖੇਤੀਬਾੜੀ ਕਰਦੇ ਅਤੇ ਔਰਗੈਨਿਕ ਗੁੜ ਤਿਆਰ ਕਰਦੇ ਡਾ ਸੁਖਦੇਵ ਸਿੰਘ ਚਮਿਆਰੀ ਰਿਟਾਇਰ ਅਫਸਰ ਦੇ ਔਰਗੈਨਿਕ ਖੇਤੀਬਾੜੀ ਕਰਦੇ ਫਾਰਮ ਦਾ ਦੌਰਾ ਕੀਤਾ। ਇਸ ਮੌਕੇ ਉਪਰੋਕਤ ਅਧਿਕਾਰੀਆਂ ਨੇ ਕਿਹਾ ਕਿ ਔਰਗੈਨਿਕ ਗੰਨਾ, ਸਬਜ਼ੀਆਂ, ਫਸਲਾਂ ਥੋੜੀ ਜਿਹੀ ਮਿਹਨਤ ਤੇ ਥੋੜਾ ਜਿਹਾ ਸਮਾਂ ਤਾਂ ਮੰਗਦੀਆਂ ਪਰ ਇਨਸਾਨਾਂ ਆਦਿ ਨੂੰ ਬਿਮਾਰੀਆਂ ਤੋਂ ਅਤੇ ਪ੍ਰਦੂਸ਼ਣ ਤੋਂ ਬਚਾਓਦੀਆਂ ਹਨ। ਇਸ ਦੌਰਾਨ ਡਾ ਸੁਖਦੇਵ ਸਿੰਘ ਚਮਿਆਰੀ ਨੇ ਦੱਸਿਆ ਕਿ ਮੈਂ ਗੰਨਾ ਦੇ ਖੇਤਾਂ ਨੂੰ ਕੋਈ ਵੀ ਖਾਦ ਜਾਂ ਦਵਾਈ ਨਹੀ ਪਾਉਂਦਾ ਅਤੇ ਆਪਣੇ ਗੁੜ ਬਣਾਉਣ ਸਮੇਂ ਵੀ ਕੋਈ ਵਸਤੂ ਹੋਰ ਨਹੀਂ ਵਰਤੀਦੀ ਅਤੇ ਵਧੀਆ ਔਰਗੈਨਿਕ ਗੰਨੇ ਤੋਂ ਵਧੀਆ ਗੁੜ ਤਿਆਰ ਕਰਕੇ ਫਿਰ ਲੋਕਾਂ ਨੂੰ ਦੇਈਦਾ। ਉਹਨਾਂ ਕਿਹਾ ਕਿ ਮੈਂ ਮੁੱਢਲਾ ਫਰਜ ਸਮਝਦਾ ਕਿ ਇਨਸਾਨਾਂ ਨੂੰ ਵਧੀਆ ਗੁੜ ਜੋ ਸਿਹਤ ਲਈ ਗੁਣਕਾਰੀ ਹੋਵੇ ਉਹ ਮੁਹੱਇਆ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਮੈਂ ਕਦੀ ਵੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਈ ਸਾਰੀ ਰਹਿੰਦ ਖੂਹੰਦ ਖੇਤਾਂ ਵਿਚ ਵਾਹ ਕੇ ਵੱਧ ਝਾੜ ਲੈਂਦਾ ਹਾਂ।
Top