Logo
Header
img

ਪੁਲਿਸ ਵਾਲੇ ਨੇ ਤਾਂ ਕਮਾਲ ਹੀ ਕਰ 'ਤੀ

ਲੁਧਿਆਣਾ: ਲੁਧਿਆਣਾ ਦੇ ਅਯਾਲੀ ਚੌਂਕ ਨੇੜੇ ਜਦੋਂ ਇੱਕ ਕਾਰ ਨੂੰ ਅੱਗ ਲੱਗੀ ਤਾਂ ਹਫੜਾ ਤਫੜੀ ਮੱਚ ਗਈ। ਦੱਸ ਦਈਏ ਕਿ ਪੁਲਿਸ ਕਰਮੀ ਨੇ ਜਦੋਂ ਅੱਗ ਲੱਗੀ ਹੋਈ ਗੱਡੀ ਨੂੰ ਦੇਖਿਆ ਤਾਂ ਭੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਉਸੇ ਟਾਈਮ ਅੱਗ ਬੁਝਾਊ ਜੰਤਰ ਨਾਲ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਫਿਲਹਾਲ ਗੱਡੀ ਦਾ ਜ਼ਿਆਦਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਪੁਲਿਸ ਕਰਮੀ ਦੀ ਇਹ ਬਹੁਤ ਵੱਡੀ ਬਹਾਦਰੀ ਹੈ। ਇਹ ਗੱਡੀ ਲਾਡੋਵਾਲ ਤੋਂ ਅਯਾਲੀ ਚੌਕ ਵੱਲ ਆ ਰਹੀ ਸੀਟਰੈਫਿਕ ਪੁਲਿਸ ਕਰਮੀ ਬਲਜੀਤ ਸਿੰਘ ਨੇ ਅੱਗ ਬੁਝਾਊ ਜੰਤਰ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ।
Top