Logo
Header
img

ਸਾਫਟਬਾਲ ਅੰਡਰ-14 ਉਮਰ ਵਰਗ 'ਚ ਲੁਧਿਆਣਾ ਦੀ ਰਹੀ ਝੰਡੀ

ਲੁਧਿਆਣਾ, 16 ਅਕਤੂਬਰ (000) - 'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਅੱਜ ਦੂਸਰੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਅੰਡਰ-21 ਲੜਕੇ/ਲੜਕੀਆਂ ਦੇ ਰੋਮਾਂਚਕ ਮੁਕਾਬਲੇ ਹੋਏ। ਵੱਖ-ਵੱਖ ਜ਼ਿਲ੍ਹਿਆਂ ਵਿੱਚ 15 ਤੋਂ 22 ਅਕਤੂਬਰ ਤੱਕ ਵੱਖ-ਵੱਖ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ।

ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਮੈਗਾ ਖੇਡ ਮੇਲੇ 'ਖੇਡਾਂ ਵਤਨ ਪੰਜਾਬ ਦੀਆਂ' ਦਾ ਰਸਮੀ ਉਦਘਾਟਨ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਜਲੰਧਰ ਤੋਂ ਕੀਤਾ ਗਿਆ ਸੀ ਅਤੇ ਓਸੇ ਲੜੀ ਨੂੰ ਅੱਗੇ ਤੌਰਦੇ ਹੋਏ ਵੱਖ-ਵੱਖ 9 ਜ਼ਿਲ੍ਹਿਆਂ ਵਿੱਚ 15 ਤੋਂ 22 ਅਕਤੂਬਰ ਤੱਕ ਵੱਖ-ਵੱਖ ਖੇਡਾਂ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ।

ਅੱਜ ਦੇ ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਾਫਟਬਾਲ ਅੰੰਡਰ-14 ਲੜਕੀਆਂ ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਲੁਧਿਆਣਾ ਦੀ ਟੀਮ ਨੇ ਮੋਗਾ ਦੀ ਟੀਮ ਨੂੰ 11-0 ਦੇ ਫਰਕ ਨਾਲ ਅਤੇ ਦੂਜੇ ਸੈਮੀਫਾਈਨਲ ਮੈਚ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 15-1 ਦੇ ਫਰਕ ਨਾਲ ਹਰਾਇਆ। ਹਾਰਡ ਲਾਈਨ ਮੈਚ ਵਿੱਚ ਮੋਗਾ ਦੀ ਟੀਮ ਨੇ ਸੰਗਰੂਰ ਦੀ ਟੀਮ ਨੂੰ 13-2 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਫਾਈਨਲ ਮੈਚ ਵਿੱਚ ਲੁਧਿਆਣਾ ਦੀ ਟੀਮ ਨੇ ਅੰਮ੍ਰਿਤਸਰ ਦੀ ਟੀਮ ਨੂੰ 10-0 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਅੰਮ੍ਰਿਤਸਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਸਾਫਟਬਾਲ ਅੰਡਰ-14 ਲੜਕਿਆਂ ਦੇ  ਪਹਿਲੇ  ਸੈਮੀਫਾਈਨਲ ਮੈਚ ਵਿੱਚ ਪਟਿਆਲਾ ਦੀ ਟੀਮ ਨੇ ਮੋਗਾ ਦੀ ਟੀਮ ਨੂੰ 10-2 ਦੇ ਫਰਕ ਨਾਲ ਅਤੇ ਦੂਜੇ ਸੈਮੀਫਾਈਨਲ ਮੈਚ ਵਿੱਚ ਲੁਧਿਆਣਾ ਦੀ ਟੀਮ ਨੇ ਫਾਜਿਲਕਾ ਦੀ ਟੀਮ ਨੂੰ 15-8 ਦੇ ਫਰਕ ਨਾਲ ਹਰਾਇਆ। ਹਾਰਡ ਲਾਈਨ ਮੈਚ ਵਿੱਚ ਫਾਜਿਲਕਾ ਦੀ ਟੀਮ ਨੇ ਮੋਗਾ ਦੀ ਟੀਮ ਨੂੰ 4-3 ਦੇ ਫਰਕ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਫਾਈਨਲ ਮੈਚ ਵਿੱਚ ਲੁਧਿਆਣਾ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ 12-6 ਦੇ ਫਰਕ ਨਾਲ ਹਰਾ ਕੇ ਪਹਿਲਾ ਸਥਾਨ ਅਤੇ ਪਟਿਆਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਹੈਂਡਬਾਲ ਅੰਡਰ-14 ਲੜਕਿਆਂ ਦੇ ਕੁਆਟਰ ਫਾਈਨਲ ਮੈਚਾਂ ਵਿੱਚ ਲੁਧਿਆਣਾ ਦੀ ਟੀਮ ਨੇ ਫਿਰੋਜਪੁਰ ਦੀ ਟੀਮ ਨੂੰ 18-09 ਦੇ ਫਰਕ ਨਾਲ, ਹੁਸਿਆਰਪੁਰ ਦੀ ਟੀਮ ਨੇ ਫਾਜਿਲਕਾ ਦੀ ਟੀਮ ਨੂੰ 16-14 ਦੇ ਫਰਕ ਨਾਲ, ਜਲੰਧਰ ਦੀ ਟੀਮ ਨੇ ਫਰੀਦਕੋਟ ਦੀ ਟੀਮ ਨੂੰ 15-09 ਦੇ ਫਰਕ ਨਾਲ, ਸੰਗਰੂਰ ਦੀ ਟੀਮ ਨੇ ਪਟਿਆਲਾ ਦੀ ਟੀਮ ਨੂੰ 13-9 ਦੇ ਫਰਕ ਨਾਲ ਹਰਾਇਆ। ਸੈਮੀ ਫਾਈਨਲ ਮੈਚਾਂ ਵਿੱਚ ਲੁਧਿਆਣਾ ਨੇ ਸੰਗਰੂਰ ਨੂੰ 20-18 ਦੇ ਫਰਕ ਨਾਲ ਹਰਾਇਆ।

ਹੈਂਡਬਾਲ ਅੰਡਰ-14 ਲੜਕੀਆਂ ਦੇ ਮੈਚਾਂ ਵਿੱਚ ਫਰੀਦਕੋਟ ਦੀ ਟੀਮ ਨੇ ਬਰਨਾਲਾ ਨੂੰ 10-4 ਦੇ ਫਰਕ ਨਾਲ, ਬਠਿੰਡਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 18-1 ਦੇ ਫਰਕ ਨਾਲ, ਮਾਨਸਾ ਨੇ ਫਾਜਿਲਕਾ ਨੂੰ 14-5, ਰੋਪੜ ਨੇ ਸੰਗਰੂਰ ਨੂੰੰ 2-0, ਐਸ.ਏ.ਐਸ. ਨਗਰ ਨੇ ਸਹੀਦ ਭਗਤ ਸਿੰਘ ਨਗਰ ਨੂੰ 6-0, ਹੁਸਿਆਰਪੁਰ ਨੇ ਜਲੰਧਰ ਨੂੰ  8-5, ਪਟਿਆਲਾ ਨੇ ਲੁਧਿਆਣਾ ਨੂੰ 11-6, ਸ੍ਰੀ ਫਤਿਹਗੜ੍ਹ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਨੂੰ 15-1, ਫਿਰੋਜਪੁਰ ਨੇ ਫਰੀਦਕੋਟ ਨੂੰ 6-3, ਬਠਿੰਡਾ ਨੇ ਤਰਨਤਾਰਨ 10-1, ਮਾਨਸਾ ਨੇ ਗੁਰਦਾਸਪੁਰ ਨੂੰ 13-2, ਮਾਨਸਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 17-1 ਅਤੇ ਪਟਿਆਲਾ ਨੇ ਫਿਰੋਜਪੁਰ ਨੂੰ 6-3 ਦੇ ਫਰਕ ਨਾਲ ਹਰਾਇਆ।  ਕੁਆਟਰ ਫਾਈਨਲ ਮੈਚਾਂ ਵਿੱਚ ਮਾਨਸਾ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ 17-1 ਦੇ ਫਰਕ ਨਾਲ, ਪਟਿਆਲਾ ਨੇ ਫਿਰੋਜਪੁਰ ਨੂੰ 6-3 ਦੇ ਫਰਕ ਨਾਲ ਹਰਾਇਆ।

ਇਸ ਤੋਂ ਇਲਾਵਾ ਜੂਡੋ ਲੜਕੀਆਂ ਅੰਡਰ-14, 48 ਕਿਲੋਗ੍ਰਾਮ ਭਾਰ ਵਰਗ ਜ਼ਿਲ੍ਹਾ ਪਟਿਆਲਾ ਤੋਂ ਵੰਸ਼ਿਕਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 52 ਕਿਲੋਗ੍ਰਾਮ 'ਚ ਸਾਂਚੀ ਗੋਇਲ (ਪਟਿਆਲਾ), 57 'ਚ ਇਸ਼ਮੀਤ ਕੌਰ (ਹੁਸ਼ਿਆਰਪੁਰ), ਪਲੱਸ 57 'ਚ ਆਰੂਸੀ ਨੰਦਾ (ਜਲੰਧਰ) ਨੇ ਬਾਜੀ ਮਾਰੀ। ਜੂਡੋ ਲੜਕੇ, 30 ਕਿਲੋਗ੍ਰਾਮ ਭਾਰ ਵਰਗ 'ਚ ਮੋਹਿਤ (ਫਾਜਿਲਕਾ), 35 'ਚ ਜਤਿਨ (ਪਟਿਆਲਾ), 40 'ਚ ਸਾਰਥ ਸ਼ਰਮਾ (ਗੁਰਦਾਸਪੁਰ), 45 'ਚ ਆਰੁਸ ਦੱਤਾ (ਹੁ਼ਸ਼ਿਆਰਪੁਰ), 50 'ਚ ਅਰਜੁਨ ਸਿੰਘ (ਲੁਧਿਆਣਾ), 55 'ਚ ਚੇਤਨ ਵਾਲੀਆ (ਪਟਿਆਲਾ), 60 'ਚ ਕ੍ਰਿਸ਼ ਠਾਕੁਰ (ਹੁਸ਼ਿਆਰਪੁਰ), 66 ਪਲੱਸ 'ਚ ਰਾਮ ਕੁਮਾਰ (ਐਸ.ਏ.ਐਸ. ਨਗਰ) ਨੇ ਪਹਿਲਾ ਸਥਾਨ ਹਾਸਲ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੋਰਨਾਂ ਨੌਜਵਾਨਾਂ ਦੀ ਤਰ੍ਹਾਂ, ਖੇਡਾਂ ਵਿੱਚ ਰੁਚੀ ਰੱਖਣ ਵਾਲੇ ਨੌਜਵਾਨਾਂ ਦੇ ਚੰਗੇਰੇ ਭਵਿੱਖ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ

Top