ਡਿਪਟੀ ਕਮਿਸ਼ਨਰ ਵੱਲੋਂ 10 ਲਾਇਬਰੇਰੀਆਂ ਲਈ 4.50 ਕਰੋੜ ਰੁਪਏ ਦੀ ਰਾਸ਼ੀ ਜਾਰੀ
ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਵਲੋਂ ਹਰ ਵਿਧਾਨ ਸਭਾ ਹਲਕੇ ਵਿੱਚ ਲਾਈਬ੍ਰੇਰੀਆਂ ਬਣਾਉਣ ਦੇ ਉਲੀਕੇ ਗਏ ਪ੍ਰੋਗਰਾਮ ਨੂੰ ਹਕੀਕੀਤ ਰੂਪ ਦੇਣ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਣਸ਼ਾਮ ਥੋਰੀ ਨੇ ਪਹਿਲੇ ਪੜਾਅ ਵਿਚ ਜਿਲ੍ਹੇ ਅੰਦਰ 10 ਲਾਇਬਰੇਰੀਅ ਬਨਾਉਣ ਲਈ 4.50 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਸ੍ਰੀ ਥੋਰੀ ਨੇ ਇਹ ਫੰਡ ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਅਤੇ ਨਿਗਰਾਨ ਇੰਜੀਨੀਅਰ ਨਗਰ ਨਿਗਮ ਅੰਮ੍ਰਿਤਸਰ ਨੂੰ ਭੇਜ ਕੇ ਤਰੁੰਤ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਉਨਾਂ ਨਾਲ ਹੀ ਇਹ ਵੀ ਹਦਾਇਤ ਕੀਤੀ ਕਿ ਇੰਨਾ ਜਨਤਕ ਲਾਇਬਰੇਰੀਆਂ ਦੀ ਉਸਾਰੀ ਲਈ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾਵੇ।
ਸ੍ਰੀ ਥੋਰੀ ਵੱਲੋਂ ਅੱਜ ਜੋ ਫੰਡ ਜਾਰੀ ਕੀਤੇ ਗਏ ਹਨ, ਉਨਾ ਨਾਲ ਅਟਾਰੀ ਹਲਕੇ ਦੇ ਪਿੰਡ ਚੀਚਾ ਤੇ ਪਿੰਡ ਘਰਿੰਡਾ ਵਿਖੇ, ਬਾਬਾ ਬਕਾਲਾ ਸਾਹਿਬ ਹਲਕੇ ਦੇ ਪਿੰਡ ਟੌਂਗ ਤੇ ਸੁਧਾਰ, ਅੰਮ੍ਰਿਤਸਰ ਪੱਛਮੀ ਹਲਕੇ ਦੇ ਛੇਹਰਟਾ ਜੋਨ ਨੰਬਰ 8 ਅਤੇ ਹਲਕਾ ਅੰਮ੍ਰਿਤਸਰ ਉਤਰੀ ਦੇ ਪੁਰਾਣੇ ਡਿਪਟੀ ਕਮਿਸ਼ਨਰ ਦਫਤਰ ਵਿਚ ਲਾਇਬਰੇਰੀ ਬਨਾਉਣ ਲਈ ਪ੍ਰਤੀ ਲਾਇਬਰੇਰੀ 32 ਲੱਖ ਰੁਪਏ ਜਾਰੀ ਕੀਤੇ ਹਨ, ਜਦਕਿ ਗੋਲ ਬਾਗ , ਹਲਕਾ ਦੱਖਣੀ ਦੇ ਬੁਲਾਰਿਆ ਪਾਰਕ, ਅੰਮ੍ਰਿਤਸਰ ਪੂਰਬੀ ਦੇ ਚਾਲੀ ਖੂਹ ਪਾਰਕ ਅਤੇ ਅੰਮ੍ਰਿਤਸਰ ਕੇਂਦਰੀ ਦੇ ਲਾਹੌਰੀ ਗੇਟ ਜੋਨ ਨੰਬਰ 2 ਵਿਚ ਲਾਇਬਰੇਰੀ ਬਨਾਉਣ ਲਈ ਪ੍ਰਤੀ ਲਾਇਬੇਰਰੀ 64 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਉਨਾਂ ਦੱਸਿਆ ਕਿ ਇੰਨਾ ਵਿਚੋਂ ਕੁੱਝ ਲਾਇਬਰੇਰੀ ਲਈ ਇਮਾਰਤ ਨਵੀਂ ਬਣਾਈ ਜਾਣੀ ਹੈ, ਜਦਕਿ ਕੁੱਝ ਲਾਇਬਰੇਰੀ ਲਈ ਮੌਜੂਦਾ ਇਮਰਾਤਾਂ ਦੀ ਮੁਰੰਮਤ ਹੋਣੀ ਹੈ। ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਛੇਤੀ ਤੋਂ ਛੇਤੀ ਇਹ ਕੰਮ ਪੂਰਾ ਕਰਕੇ ਲਾਇਬਰੇਰੀਆਂ ਜਨਤਾ ਨੂੰ ਸੁਪਰਦ ਕਰ ਦਿੱਤੀਆਂ ਜਾਣ।