Logo
Header
img

42 ਸਰਵਿਸਾਂ ਦੇ ਨਾਲ ਪੈਸੇ ਅਤੇ ਸਮੇਂ ਦੀ ਬੱਚਤ ਦੇ ਨਾਲ ਕੰਮ ਚ ਪਾਰਦਰਸ਼ਤਾ ਦੇ ਨਾਲ ਅਫ਼ਸਰਾਂ ਦੀ ਜਿੰਮੇਵਾਰੀ ਹੋਵੇਗੀ ਤ

ਵਿਧਾਨ ਸਭਾ ਹਲਕਾ ਦੱਖਣੀ ਦੀ ਆਮ ਆਦਮੀ ਪਾਰਟੀ ਦੀ ਐਮ ਐਲ ਏ ਬੀਬਾ ਰਜਿੰਦਰ ਪਾਲ ਕੌਰ ਛੀਨਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਅਤੇ ਪਾਰਟੀ ਦੇ ਕੌਂਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਚ ਸ਼ੁਰੂ ਕੀਤੇ ਹੈਲਪਲਾਈਨ ਨੰਬਰ 1076 ਅਤੇ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ਲਾਘਾ ਕੀਤੀ। ਐਮ ਐਲ ਏ ਛੀਨਾ ਨੇ ਕਿਹਾ ਕਿ ਪੰਜਾਬ ਨੂੰ ਨਵੀਂਆਂ ਬੁਲੰਦੀਆਂ ਤੇ ਲਿਜਾਣ ਲਈ ਮੁੱਖ ਮੰਤਰੀ ਪੰਜਾਬ ਲਗਾਤਾਰ ਪੰਜਾਬੀਆਂ ਦੇ ਹਿੱਤ ਚ ਸਕੀਮਾਂ ਦੀ ਸ਼ੁਰੂਆਤ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਬਾਕੀਆਂ ਪਾਰਟੀਆਂ ਵਾਂਗ ਚੋਣਾਂ ਤੋਂ 1 ਸਾਲ ਪਹਿਲਾਂ ਨਹੀਂ ਸਗੋਂ ਬਿਨ੍ਹਾ ਕਿਸੇ ਸਿਆਸੀ ਲਾਹੇ ਦੇ ਸੀ ਐਮ ਪੰਜਾਬ ਲੋਕਾਂ ਨੂੰ ਸਹੁਲਤਾਂ ਦੇਣ ਲਈ ਵਚਨਬੱਧ ਹਨ। ਇਸੇ ਦੇ ਤਹਿਤ ਇੱਕ ਤੋਂ ਬਾਅਦ ਇਕ ਸਕੀਮਾਂ ਸੂਬੇ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਨੇ।

ਐਮ ਐਲ ਏ ਰਜਿੰਦਰ ਪਾਲ ਕੌਰ ਛੀਨਾ ਇਸ ਵਿਸ਼ਾਲ ਰੈਲੀ ਚ 80 ਬੱਸਾਂ ਦੇ ਵੱਡੇ ਕਾਫ਼ਿਲੇ ਅਤੇ 50 ਦੇ ਕਰੀਬ ਗੱਡੀਆਂ ਨਾਲ ਸ਼ਾਮਿਲ ਹੋਏ, ਇਸ ਰੈਲੀ ਚ ਠਾਠਾਂ ਮਾਰਦਾ ਇਕੱਠ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੇ ਪਿਆਰ ਅਤੇ ਵਫਾਦਾਰੀ ਦੀ ਗਵਾਹੀ ਭਰਦਾ ਨਜ਼ਰ ਆਇਆ। ਐਮ ਐਲ ਏ ਛੀਨਾ ਨੇ ਕਿਹਾ ਕਿ ਇਹ ਸੂਬੇ ਦੀ ਪਹਿਲੀ ਸਰਕਾਰ ਹੈ ਜਿਸ ਨੇ ਦਫ਼ਤਰੀ ਕੰਮ ਕਾਜ ਨੂੰ ਸੌਖਾ ਬਣਾਉਣ ਦੇ ਲਈ ਕਦਮ ਚੁੱਕੇ ਨੇ, ਉਨ੍ਹਾਂ ਕਿਹਾ ਕਿ ਇਨ੍ਹਾਂ 42 ਸਰਵਿਸ ਚ ਲੋਕਾਂ ਨੂੰ ਵੱਖ ਵੱਖ ਕੈਟਾਗਰੀ ਦੇ ਸਰਟੀਫਿਕੇਟ ਘਰ ਬੈਠੇ ਬਣਵਾਉਣ ਦੀ ਸੁਵਿਧਾ ਪ੍ਰਾਪਤ ਹੋਵੇਗੀ ਅਤੇ ਨਾਲ ਹੀ ਪੁਲਿਸ ਸਬੰਧੀ ਕਲੀਅਰੈਂਸ ਸਰਟੀਫਿਕੇਟ ਦੇ ਨਾਲ ਐਨਆਰਆਈਆਂ ਨੂੰ ਦਫਤਰਾਂ ਦੇ ਵਿੱਚ ਚੱਕਰ ਕੱਟਣ ਦੀ ਲੋੜ ਨਹੀਂ ਪਵੇਗੀ ਆਨਲਾਈਨ ਹੀ ਉਹਨਾਂ ਦੇ ਸਾਰੇ ਕੰਮ ਹੋਣਗੇ ਅਤੇ ਜੇਕਰ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਹੈਲਪਲਾਈਨ ਨੰਬਰ ਤੇ ਫੋਨ ਕਰ ਸਕਣਗੇ।

ਐਮ ਐਲ ਏ ਛੀਨਾ ਨੇ ਜਿੱਥੇ ਸੀ ਐਮ ਪੰਜਾਬ ਦਾ ਅਤੇ ਅਰਵਿੰਦ ਕੇਜਰੀਵਾਲ ਜੀ ਦਾ ਤਹਿ ਦਿਲੋ ਧੰਨਵਾਦ ਕੀਤਾ ਉਥੇ ਹੀ ਕਿਹਾ ਕਿ ਲੋਕਾਂ ਲਈ ਲੋਕਾਂ ਦੇ ਫਾਇਦੇ ਦੀਆਂ ਸਕੀਮਾਂ ਲਾਂਚ ਕਰਨ ਨਾਲ ਲੋਕਾਂ ਦੇ ਸਮੇਂ ਦੇ ਨਾਲ ਪੈਸਿਆਂ ਦੀ ਬੱਚਤ ਹੋਵੇਗੀ ਨਾਲ ਹੀ ਦਫ਼ਤਰੀ ਕੰਮ ਕਾਜ ਚ ਪਾਰਦਰਸ਼ਤਾ ਆਵੇਗੀ ਅਤੇ ਭ੍ਰਿਸ਼ਟਾਚਾਰ ਤੇ ਠੱਲ ਪਵੇਗੀ। ਏਜੰਟਾਂ ਦੀ ਮਨਮਾਨੀਆਂ ਤੋਂ ਲੋਕਾਂ ਨੂੰ ਮੁਕਤੀ ਮਿਲੇਗੀ ਅਤੇ ਅਫ਼ਸਰਾਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ।
Top